ਗਰੀਬਾਂ ਨੂੰ ਗਰਮ ਕਪੜੇ ਦੇਣ ਦਾ ਐਲਾਨ

ਖਰੜ,4 ਨਵੰਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਤੇ ਆਰੀਆ ਸਮਾਜ ਖਰੜ ਦੀ ਇਕ ਮੀਟਿੰਗ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਵਿਕਾਸ ਪ੍ਰੀਸਦ ਮਹਿਲਾ ਵਿੰਗ ਦੀ ਪ੍ਰਧਾਨ ਡਾ ਪ੍ਰਤਿਭਾ ਮਿਸ਼ਰਾ ਨੇ ਕਿਹਾ ਕਿ ਸਰਦੀਆਂ ਦੀ ਰੁੱਤ ਨੂੰ ਵੇਖਦਿਆਂ   ਗਰੀਬ ਲੋਕਾਂ ਨੂੰ ਮੁਫਤ ਗਰਮ ਕਪੜੇ ਅਤੇ ਜੂਤੇ ਜਲਦੀ ਹੀ ਵੰਡਣੇ ਸ਼ੁਰੂ ਕਰ ਦਿਤੇ ਜਾਣਗੇ| ਉਹਨਾਂ ਲੋਕਾਂ ਨੂ ੰਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਫਾਲਤੂ ਪਏ ਜੂਤੇ ਅਤੇ ਗਰਮ ਕਪੜੇ ਉਹਨਾਂ ਤਕ ਪਹੁੰਚਾ ਦੇਣ ਜਿਨ੍ਹਾਂ ਨੂੰ ਸੰਸਥਾ ਵੱਲੋਂ ਗਰੀਬਾਂ ਵਿਚ ਵੰਡ ਦਿੱਤਾ ਜਾਵੇਗਾ| ਇਸ ਮੌਕੇ ਵਿਸ਼ਵ ਬੰਧੁ ਪ੍ਰਧਾਨ ਆਰੀਆ ਸਮਾਜ ਖਰੜ, ਵਿਕਾਸ ਸਿੰਗਲਾ, ਵਿਜੈ ਧਵਨ, ਐਮ ਪੀ ਅਰੋੜਾ, ਪੂਨਮ ਸਿੰਗਲਾ, ਨਿਧੀ ਗੁਪਤਾ, ਕਿਰਪਾਲ ਕੌਰ, ਸਿਵਾਂਗੀ ਗੁਪਤਾ, ਨਿਰਮਲ ਗੋਇਲ, ਸ਼ਿਮਲਾ ਗੋਇਲ, ਇੰਦਰਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *