ਗਰੀਬ ਚੇਤਨਾ ਮੰਚ ਵਲੋਂ ਗਮਾਡਾ ਨੂੰ ਖਾਲੀ ਪਲਾਟ ਲੋਕ ਭਲਾਈ ਲਈ ਅਲਾਟ ਕਰਨ ਦੀ ਮੰਗ

ਐਸ ਏ ਐਸ ਨਗਰ, 25 ਅਗਸਤ (ਸ.ਬ.) ਗਰੀਬ ਚੇਤਨਾ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਾਰਡ ਨੰਬਰ 4 ਫੇਜ਼ 1 ਦੇ ਵਸਨੀਕਾਂ ਨੂੰ ਸਮਾਜਿਕ ਸਮਾਗਮ ਕਰਨ ਲਈ ਇਕ ਪਲਾਟ ਅਲਾਟ ਕੀਤਾ ਜਾਵੇ|
ਆਪਣੇ ਪੱਤਰ ਵਿੱਚ ਸ੍ਰੀ ਭੜੀ ਨੇ ਲਿਖਿਆ ਹੈ ਕਿ ਇਸ ਇਲਾਕੇ ਵਿੱਚ ਪ੍ਰਾਚੀਨ ਸ਼ਿਵ ਮੰਦਰ, ਕੋਠੀ ਨੰਬਰ 601 ਅਤੇ 701ਦੀ ਸਾਈਟ ਦਰਮਿਆਨ ਗਮਾਡਾ ਦਾ ਇਕ ਪਲਾਟ ਖਾਲੀ ਪਿਆ ਹੈ| ਪਹਿਲਾਂ ਡੀ ਸੀ ਦਫਤਰ ਮੁਹਾਲੀ ਦਾ ਦਫਤਰ ਇਸ ਪਲਾਟ ਨੂੰ ਸਟੈਂਡ ਲਈ ਵਰਤਦਾ ਸੀ ਪਰ ਹੁਣ ਡੀ ਸੀ ਦਫਤਰ ਸੈਕਟਰ 76 ਵਿੱਚ ਤਬਦੀਲ ਹੋ ਗਿਆ ਹੈ| ਹੁਣ ਇਸ ਖਾਲੀ ਪਲਾਟ ਉਪਰ ਸ਼ਰਾਰਤੀ ਅਨਸਰ ਕਬਜਾ ਕਰਨਾ ਚਾਹੁੰਦੇ ਹਨ ਅਤੇ ਇਸ ਪਲਾਟ ਦੀ ਵਰਤੋਂ ਗਲਤ ਕੰਮਾਂ ਲਈ ਕਰ ਰਹੇ ਹਨ|
ਉਹਨਾਂ ਲਿਖਿਆ ਹੈ ਕਿ ਵਾਰਡ ਨੰਬਰ 4 ਦੇ ਵਸਨੀਕ ਜਿਆਦਾਤਰ ਛੋਟੇ ਕੁਆਟਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਆਪਣੇ ਸਮਾਗਮ ਕਰਨ ਲਈ ਕਾਫੀ ਦਿਕਤ ਆਉਂਦੀ ਹੈ| ਇਸ ਲਈ ਇਸ ਖਾਲੀ ਪਲਾਟ ਨੂੰ ਲੋਕਾਂ ਦੇ ਸਮਾਜਿਕ ਕੰਮਾਂ ਲਈ ਅਲਾਟ ਕਰ ਦੇਣਾ ਚਾਹੀਦਾ ਹੈ| ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਇਸ ਪਲਾਟ ਵਿੱਚ ਕੰਕਰੀਟ ਦਾ ਸ਼ੈਡ ਪਾ ਕੇ ਖੁਲਾ ਬਰਾਂਡਾ ਬਣਾ ਦੇਣਾ ਚਾਹੀਦਾ ਹੈ|
ਇਸੇ ਦੌਰਾਨ ਇਸ ਵਾਰਡ ਦੀ ਕੌਂਸਲਰ ਸ੍ਰੀਮਤੀ ਗੁਰਮੀਤ ਕੌਰ ਨੇ ਵੀ ਗਰੀਬ ਚੇਤਨਾ ਮੰਚ ਦੀ ਇਸ ਮੰਗ ਦਾ ਸਮਰਥਨ ਕਰਦਿਆਂ ਇਹ ਪਲਾਟ ਲੋਕ ਭਲਾਈ ਲਈ ਅਲਾਟ ਕਰਨ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *