ਗਰੀਬ ਚੇਤਨਾ ਮੰਚ ਵਲੋਂ ਬੀ ਪੀ ਐਲ ਸਕੀਮ ਵਿੱਚ ਸੁਧਾਰ ਦੀ ਮੰਗ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਗਰੀਬ ਚੇਤਨਾ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀ ਪੀ ਐਲ ਸਕੀਮ ਵਿਚ ਸੁਧਾਰ ਲਿਆਂਦਾ ਜਾਵੇ|
ਇਕ ਬਿਆਨ ਵਿੱਚ ਸ੍ਰੀ ਭੜੀ ਨੇ ਕਿਹਾ ਕਿ ਪੰਜਾਬ ਵਿੱਚ ਬੀ ਪੀ ਐਲ ਸਕੀਮ ਵਿਚ ਸੁਧਾਰ ਦੀ ਤੁਰੰਤ ਲੋੜ ਹੈ, ਕਿਉਂਕਿ ਕਈ ਅਮੀਰ ਲੋਕ ਵੀ ਗਰੀਬਾਂ ਵਾਲੀਆਂ ਸਹੂਲਤਾਂ ਲੈ ਰਹੇ ਹਨ ਅਤੇ ਅਸਲੀ ਗਰੀਬ ਲੋਕ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਨੂੰ ਤਰਸ ਰਹੇ ਹਨ| ਉਹਨਾਂ ਕਿਹਾ ਕਿ ਉਹਨਾਂ ਨੇ ਬੀ ਪੀ ਐਲ ਸਕੀਮ ਵਿੱਚ ਸੁਧਾਰ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ|

Leave a Reply

Your email address will not be published. Required fields are marked *