ਗਰੀਬ ਚੇਤਨਾ ਮੰਚ ਵਲੋਂ ਸਕੂਲਾਂ ਦਾ ਸਮਾਂ ਤਬਦੀਲ ਕਰਨ ਦਾ ਵਿਰੋਧ

ਐਸ ਏ ਐਸ ਨਗਰ, 15 ਨਵੰਬਰ (ਸ.ਬ.) ਗਰੀਬ ਚੇਤਨਾ ਮੰਚ ਦੇ ਪ੍ਰਧਾਨ ਹਰਨੇਕ ਸਿੰਘ ਭੜੀ ਨੇ ਪੰਜਾਬ ਵਿਚ ਧੁੰਦ ਕਾਰਨ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਨਿਖੇਧੀ ਕੀਤੀ ਹੈ|
ਇਕ ਬਿਆਨ ਵਿਚ ਸ੍ਰੀ ਭੜੀ ਨੇ ਕਿਹਾ ਕਿ ਸਰਕਾਰ ਜੋ ਵੀ ਨੀਤੀਆਂ ਬਣਾਉਂਦੀ ਹੈ, ਉਹ ਸਿਰਫ ਅਮੀਰਾਂ ਲਈ ਹੀ ਹੁੰਦੀਆਂ ਹਨ| ਅਮੀਰਾਂ ਦੇ ਘਰਾਂ ਵਿਚ ਨੌਕਰ ਵੀ ਹੁੰਦੇ ਹਨ ਜੋ ਕਿ ਸਰਕਾਰ ਵਲੋਂ ਤਬਦੀਲ ਕੀਤੇ ਸਮੇਂ 10 ਵਜੇ ਸਵੇਰੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨੌਕਰਾਂ ਰਾਹੀਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਤੇ ਲਿਆ ਸਕਦੇ ਹਨ ਪਰ ਆਮ ਲੋਕਾਂ ਨੇ 9 ਵਜੇ ਤੱਕ ਹੀ ਆਪਣੇ ਕੰਮਾਂ ਕਾਰਾਂ ਅਤੇ ਡਿਊਟੀਆਂ ਉਪਰ ਜਾਣਾ ਹੁੰਦਾ ਹੈ, ਆਮ ਲੋਕ ਕਿਸ ਤਰ੍ਹਾਂ 10 ਵਜੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਛੱਡਣਗੇ| ਉਹਨਾਂ ਮੰਗ ਕੀਤੀ ਕਿ ਸਕੂਲਾਂ ਦਾ ਸਮਾਂ ਪਹਿਲਾਂ ਵਾਲਾ ਹੀ ਕੀਤਾ ਜਾਵੇ|

Leave a Reply

Your email address will not be published. Required fields are marked *