ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੈ : ਜਥੇਦਾਰ ਕੁੰਭੜਾ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸਥਾਨਕ ਫੇਜ਼ 7 ਵਿਖੇ ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿਚ ਲੰਗਰ ਲਗਾਇਆ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ ਹਰਮਨਪ੍ਰੀਤ ਸਿੰਘ ਪ੍ਰਿੰਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੁੰਭੜਾ ਨੇ ਕਿਹਾ ਕਿ ਲੰਗਰ ਲਾਉਣ ਦਾ ਕੰਮ ਬਹੁਤ ਹੀ ਮਹਾਨ ਮੰਨਿਆ ਜਾਂਦਾ ਹੈ| ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈ| ਉਹਨਾਂ ਕਿਹਾ ਕਿ ਸਾਨੂੰ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਨੂੰ ਸੱਚ ਦੇ ਮਾਰਗ ਉਪਰ ਚਲਾਉਣਾ ਚਾਹੀਦਾ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਸ ਪ੍ਰਿੰਸ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਚਲਾਈ ਗਈ ਲੰਗਰ ਪ੍ਰਥਾ ਸਾਡੇ ਸਮਾਜ ਲਈ ਬਹੁਤ ਹੀ ਮਹੱਤਵਪੂਰਨ ਹੈ| ਇਸ ਤਰ੍ਹਾਂ ਦੇ ਲੰਗਰ ਲਗਾਉਣ ਨਾਲ ਜਿਥੇ ਖਾਲੀ ਪੇਟ ਵਿਅਕਤੀਆਂ ਨੂੰ ਭਰਪੇਟ ਖਾਣਾ ਮਿਲਦਾ ਹੈ, ਉਥੇ ਹੀ ਆਪਸੀ ਭਾਈਚਾਰਕ ਸਾਂਝ ਵੀ ਗੂੜੀ ਹੁੰਦੀ ਹੈ| ਇਸ ਤਰ੍ਹਾਂ ਦੇ ਲੰਗਰ ਲਾਉਣ ਦੇ ਉਪਰਾਲੇ ਸਦਾ ਹੀ ਕੀਤੇ ਜਾਣੇ ਚਾਹੀਦੇ ਹਨ| ਇਸ ਮੌਕੇ ਜਥੇਦਾਰ ਕੁੰਭੜਾ ਅਤੇ ਸ ਪ੍ਰਿੰਸ ਨੇ ਲੰਗਰ ਵਿਚ ਸੇਵਾ ਵੀ ਕੀਤੀ|

Leave a Reply

Your email address will not be published. Required fields are marked *