ਗਰੀਬ ਬਚਿਆਂ ਲਈ ਕੋਚਿੰਗ ਸੈਂਟਰ ਦਾ ਉਦਘਾਟਨ

ਲੁਧਿਆਣਾ,10 ਜੂਨ (ਸ.ਬ.) ਲੁਧਿਆਣਾ ਵਿਖੇ ਸਤਿਗੁਰ ਰਵਿਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸਨ ਇੰਟਰਨੈਸ਼ਨਲ ਵਲੋਂ ਗਰੀਬ ਬੱਚਿਆਂ ਲਈ 3 ਮਹੀਨੇ ਦੀ ਮੁਫਤ ਕੋਚਿੰਗ ਸੈਂਟਰ ਦਾ ਉਦਘਾਟਨ ਸੰਤ ਨਿਰੰਜਨ ਦਾਸ ਸੱਚਖੰਡ ਬੱਲਾਂ ਜਲੰਧਰ ਵਲੋਂ ਕੀਤਾ ਗਿਆ| ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿਤੀ|
ਇਸ ਮੌਕੇ 65 ਦੇ ਕਰੀਬ ਬਚਿਆਂ ਨੇ ਟੈਸਟ ਪਾਸ ਕਰਕੇ ਟ੍ਰੈਨਿੰਗ ਸ਼ੁਰੂ ਕੀਤੀ| ਪਹਿਲੇ ਦਿਨ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਅ ਾਰ ਐਨ ਢੌਕੇ ਨੇ ਬਚਿਆਂ ਨੂੰ ਅਹਿਮ ਜਾਣਕਾਰੀ ਦਿਤੀ|
ਇਸ ਮੌਕੇ ਪੰਚਾਇਤ ਯੂਨੀਅਨ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਲੇਖ ਰਾਜ, ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ   ਰਾਜੇਸ਼ ਬਾਘਾ, ਮੈਂਬਰ ਐਸ ਸੀ ਕਮਿਸ਼ਨ ਪ੍ਰਭਦਿਆਲ, ਹਰਮੇਸ ਗਹਿਮੀ, ਪਰਮਜੀਤ ਗਹਿਮੀ, ਹੁਸਨ ਲਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *