ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਐਸ. ਏ. ਐਸ ਨਗਰ, 31 ਮਾਰਚ (ਸ.ਬ.) ਲਾਇਨ ਅਤੇ ਲਾਇਨਸ ਕੱਲਬ ਪਚੰਕੂਲਾ ਪ੍ਰੀਮਿਅਰ ਵੱਲੋਂ ਅੱਜ ਸਥਾਨਕ ਉਦਯੋਗਿਕ ਖੇਤਰ ਵਿੱਚ ਸਥਿਤ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਾਲਾਨਾ ਰਿਜਲਟ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ| ਕੱਲਬ ਦੇ ਪ੍ਰਧਾਨ ਸ੍ਰ. ਪਰਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਅਮਰਦਾਸ ਟ੍ਰਸਟ ਵਲੋਂ ਚਲਾਏ ਜਾਂਦੇ ਇਸ ਸਕੂਲ ਵਿੱਚ ਨੇੜੇ ਬਣੀਆਂ ਝੁੱਗੀਆਂ ਦੇ ਗਰੀਬ ਬੱਚੇ ਪੜ੍ਹਦੇ ਹਨ ਅਤੇ ਉਹਨਾਂ ਦਾ ਪੜ੍ਹਾਈ ਵਾਸਤੇ ਉਤਸ਼ਾਹ ਬਣਿਆ ਰਹੇ ਅਤੇ ਉਹ ਪੜ੍ਹਾਈ ਛੱਡ ਕੇ ਨਾ ਜਾਣ ਇਸ ਵਾਸਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਹੈ|
ਇਸ ਮੌਕੇ ਸ੍ਰ. ਬਲਜਿੰਦਰ ਸਿੰਘ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ, ਸ੍ਰ. ਅਮਰ ਸਿੰਘ ਵਾਲੀਆ, ਸ੍ਰ ਅਰਜਨ ਸਿੰਘ ਸ਼ੇਰਗਿੱਲ, ਸਕੂਲ ਦੀਆਂ ਅਧਿਆਪਕਾਵਾਂ ਰੋਮਾ ਅਤੇ ਸੋਨੀਆ ਹਾਜਿਰ ਸਨ|

Leave a Reply

Your email address will not be published. Required fields are marked *