ਗਰੀਬ ਮਜ਼ਦੂਰਾਂ ਨੂੰ ਸਮਾਨ ਵੰਡਿਆ

ਐਸ.ਏ.ਐਸ ਨਗਰ,15 ਜਨਵਰੀ (ਸ.ਬ.) ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਇਨ੍ਹਾਂ ਦੀ ਨੌਜਵਾਨ ਸ਼ਾਖਾ ਲੀਓ ਕਲੱਬ ਟ੍ਰਾਈਸਿਟੀ ਨੇ ਇੰਟਰਨੈਸ਼ਨਲ ਲਾਇਨਜ਼ ਕਲੱਬ ਦੇ ਨਿਰਮਾਤਾ ਮੈਲਵਿਨ ਜੋਨਸ ਦਾ ਜਨਮਦਿਨ ਮਨਾਇਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਸ੍ਰ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਕੱਲਬ ਵਲੋਂ ਮੁਹਾਲੀ ਰੇਲਵੇ ਸਟੇਸ਼ਨ ਨੇੜੇ ਰਹਿੰਦੇ ਗਰੀਬ ਮਜ਼ਦੂਰਾਂ ਨੂੰ ਆਟਾ, ਦਾਲ ਅਤੇ ਚਾਵਲ ਵੰਡੇ ਗਏ| ਝੁੱਗੀਆ ਵਿੱਚ ਰਹਿਣ ਵਾਲੇ ਲਗਭਗ 100 ਪਰਿਵਾਰਾਂ ਵਿਚ ਪ੍ਰਤੀ ਪਰਿਵਾਰ ਨੂੰ 5 ਕਿਲੋ ਆਟਾ, 4 ਕਿਲੋ ਚਾਵਲ ਅਤੇ 1 ਕਿਲੋ ਦਾਲ ਵੰਡੀ ਗਈ| ਉਨ੍ਹਾਂ ਦਸਿਆ ਕਿ ਕੁੱਲ 500 ਕਿਲੋ ਆਟਾ,400 ਕਿਲੋ ਚਾਵਲ ਅਤੇ 100 ਕਿਲੋ ਦਾਲ ਵੰਡੀ ਗਈ| ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਐਸ.ਐਸ. ਭਮਰਾ, ਸ੍ਰ. ਪਰਵਿੰਦਰ ਸਿੰਘ, ਸ੍ਰ. ਜਸ਼ਕਰਨ ਸਿੰਘ, ਸ੍ਰ. ਪਰਮਪ੍ਰੀਤ ਸਿੰਘ ਅਤੇ ਜਗਨੀਤ ਕੌਰ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *