ਗਰੀਬ ਲੜਕੀ ਦੇ ਵਿਆਹ ਮੌਕੇ ਘਰੇਲੂ ਸਮਾਨ ਦਿੱਤੋ

ਐਸ ਏ ਐਸ ਨਗਰ, 20 ਮਾਰਚ (ਸ.ਬ.) ਪਿੰਡ ਮਟੌਰ ਦੇ ਨੌਜਵਾਨਾਂ ਨੇ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੇ ਸਹਿਯੋਗ ਨਾਲ ਇਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਘਰੇਲੂ ਸਮਾਨ ਦਿੱਤਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਕਿਹਾ ਕਿ ਮਰਹੂਮ ਨੈਬ ਸਿੰਘ ਦੀ ਪਤਨੀ ਅਧਰੰਗ ਨਾਲ ਪੀੜਤ ਹੋਣ ਕਰਕੇ ਕੰਮ ਕਰਨ ਤੋਂ ਅਸਮਰਥ ਹੈ| ਇਹ ਪਰਿਵਾਰ ਕਾਫੀ ਗਰੀਬ ਹੈ| ਇਸ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਪਿੰਡ ਦੇ ਨੌਜਵਾਨਾਂ ਵਲੋਂ ਬੈਡ, ਪੇਟੀ, ਪੀੜਾ ਸੈਟ, ਡਰੈਸਿੰਗ ਟੇਬਲ, 2 ਬਿਸਤਰੇ, 51 ਭਾਂਡੇ, ਕੁਕਰ, ਦਿਵਾਨ, ਸਿਲਾਈ ਮਸੀਨ, ਲੜਕੀ ਵਾਸਤੇ ਸੂਟ, ਪੱਖਾ ਅਤੇ ਹੋਰ ਸਮਾਨ ਦੇ ਨਾਲ ਨਗਦ ਪੈਸੇ ਵੀ ਦਿੱਤੇ ਗਏ|
ਇਸ ਮੌਕੇ ਜਸਪਾਲ ਸਿੰਘ, ਗੁਰਦੀਪ ਸਿੰਘ, ਤਰਸੇਮ ਲਾਲ, ਨਰਦੇਵ ਕੌਸਿਕ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਮਟੌਰ, ਦਰਸ਼ਨ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਜਗਤਾਰ ਸਿੰਘ, ਬੰਟੀ, ਵਿਕੀ, ਜਸਪਾਲ ਸਿੰਘ, ਸੁਰਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *