ਗਲਤ ਢੰਗ ਨਾਲ ਖੜੀ ਕਾਰ ਜਬਤ ਕੀਤੀ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਫੇਜ਼-9 ਦੀ ਮਾਰਕੀਟ ਵਿੱਚ ਅਕਸਰ ਹੀ ਲੋਕ ਆਪਣੀ ਮਨਮਰਜੀ ਨਾਲ ਆਪਣੇ ਵਾਹਨ ਇਧਰ ਉੱਧਰ ਖੜਾ ਕਰ ਦਿੰਦੇ ਹਨ| ਜਿਸ ਕਰਕੇ ਉੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਹੈ|
ਸਥਾਨਕ ਫੇਜ਼-9 ਦੀ ਮਾਰਕੀਟ ਵਿੱਚ ਇੱਕ ਕਾਰ ਉਸ ਦੇ ਚਾਲਕ ਵੱਲੋਂ ਟੇਢੀ ਕਰਕੇ ਖੜ੍ਹੀ ਕੀਤੀ ਗਈ ਜਿਸ ਕਰਕੇ ਆਵਾਜਾਈ ਲਗਭਗ ਠੱਪ ਹੋ ਗਈ, ਇਸ ਦੌਰਾਨ ਹੋਰਨਾਂ ਵਾਹਨ ਚਾਲਕਾਂ ਨੇ ਇਸਦੀ ਸ਼ਿਕਾਇਤ ਪੀ ਸੀ ਆਰ ਨੂੰ ਕੀਤੀ| ਪੀ ਸੀ ਆਰ ਨੇ ਇਸ ਦੀ ਸੂਚਨਾਂ ਪੁਲੀਸ ਦੀ ਟੋਚਨ ਗੱਡੀ ਨੂੰ ਦਿਤੀ ਗਈ| ਟੋਚਨ ਗੱਡੀ ਦੇ ਡਰਾਇਵਰ ਹੌਲਦਾਰ ਬਲਬੀਰ ਸਿੰਘ ਨੇ ਦਸਿਆ ਕਿ ਪੁਲੀਸ ਵੱਲੋਂ ਇਸ ਗਲਤ ਢੰਗ ਨਾਲ ਖੜੀ ਕਾਰ ਨੂੰ ਟੋਚਨ ਪਾ ਕੇ ਫੇਜ਼-8 ਦੇ ਥਾਣੇ ਲਿਆਂਦਾ ਗਿਆ ਹੈ|

Leave a Reply

Your email address will not be published. Required fields are marked *