ਗਲੀਆਂ ਦੀ ਮੁਰੰਮਤ ਦਾ ਕੰਮ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ

ਬਲੌਂਗੀ, 5 ਸਤੰਬਰ (ਪਵਨ ਰਾਵਤ ) ਬਲੌਂਗੀ ਪਿੰਡ ਦੀ ਆਦਰਸ਼ ਕਾਲੋਨੀ ਬਲਾਕ ਬੀ ਦੀਆਂ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਹੈ| ਕੁਝ ਦਿਨਾਂ ਪਹਿਲਾਂ ਲਵਲੀ ਗਰੁੱਪ ਦੇ ਸ੍ਰ. ਸੁਰਜੀਤ ਸਿੰਘ ਗਰੇਵਾਲ ਨੇ ਗਲੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਕੁਝ ਦਿਨ ਬਾਅਦ ਹੀ ਕੰਮ ਠੱਪ ਹੋ ਗਿਆ ਤੇ ਜਿਸ ਕਰਕੇ ਉਹ ਗਲੀਆਂ ਨਹੀਂ ਬਣ ਪਾਈਆਂ ਤੇ ਬਰਸਾਤ ਹੋਣ ਕਾਰਨ ਹਰ ਪਾਸੇ ਹੀ ਚਿੱਕੜ ਹੋ ਚੁੱਕਿਆ ਹੈ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਦੇ ਵਾਹਨ ਸਲਿੱਪ ਹੋ ਜਾਂਦੇ ਹਨ ਅਤੇ ਲੋਕ ਡਿੱਗਣ ਕਾਰਨ ਸੱਟਾਂ ਖਾਂਦੇ ਹਨ|
ਇਲਾਕਾ ਵਾਸੀਆਂ ਨੇ ਦੱਸਿਆ ਕਿ ਹਾਲਾਂਕਿ ਪੂਰੇ ਪਿੰਡ ਦੇ ਹੀ ਗਲੀਆਂ ਦਾ ਬੁਰਾ ਹਾਲ ਹੈ| ਪਿੰਡ ਵਾਸੀਆਂ ਨੂੰ ਤਾਂ ਇਹ ਲੱਗਦਾ ਹੈ ਕਿ ਇਲੈਕਸ਼ਨ ਨਜ਼ਦੀਕ ਹੋਣ ਕਾਰਨ ਇਹ ਡਰਾਮਾ ਖੇਡਿਆ ਜਾ ਰਿਹਾ ਹੈ ਤੇ ਅਗਰ ਕੰਮ ਸ਼ੁਰੂ ਹੋ ਗਿਆ ਸੀ ਤਾਂ ਰੋਕਿਆ ਕਿਉਂ ਗਿਆ| ਇਹ ਕੰਮ ਮੀਂਹ ਪੈਣ ਕਾਰਨ ਜਾਂ ਕਿਸੇ ਹੋਰ ਕਾਰਨ ਰੋਕਿਆ ਹੋਇਆ ਹੈ ਤਾਂ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਹੈ|
ਇਸ ਸਬੰਧੀ ਗੱਲਬਾਤ ਕਰਨ ਤੇ ਸ੍ਰ. ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹਨਾਂ ਗਲੀਆਂ ਵਿੱਚ ਜਿਹੜੀ ਮਿੱਟੀ ਪਾਈ ਗਈ ਹੈ ਉਹ ਮੀਂਹ ਪੈਣ ਕਰਕੇ ਗਾਰਾ ਬਣ ਚੁੱਕੀ ਹੈ ਜਿਸ ਨਾਲ ਕੰਮ ਰੁਕਿਆ ਹੈ ਪਰ ਇਹ ਕੰਮ ਲਗਾਤਾਰ ਚੱਲੇਗਾ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ|

Leave a Reply

Your email address will not be published. Required fields are marked *