ਗਲੋਬਲ ਵਾਰਮਿੰਗ ਦੁਨੀਆਂ ਲਈ ਬਣੀ ਗੰਭੀਰ ਸਮੱਸਿਆ

ਇਸ ਵਾਰ ਠੰਡ ਦਾ ਜ਼ੋਰ ਜਰਾ ਘੱਟ ਰਿਹਾ, ਇਸ ਲਈ ਲੋਕਾਂ ਨੂੰ ਅਹਿਸਾਸ ਸੀ ਕਿ ਠੰਡ ਜਲਦੀ ਹੀ ਨਿਕਲ ਲਵੇਗੀ ਅਤੇ ਜਬਰਦਸਤ ਗਰਮੀ ਪਵੇਗੀ| ਹੁਣ ਮੌਸਮ ਵਿਭਾਗ ਨੇ ਵੀ ਇਹੀ ਕਿਹਾ ਹੈ| ਉਸਦੀ ਭਵਿੱਖਵਾਣੀ ਹੈ ਕਿ ਗਰਮੀਆਂ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪੇਸ਼ਾਨ ਕਰਣਗੀਆਂ| ਉਸਨੇ ਦੱਸਿਆ ਕਿ ਮਾਰਚ ਤੋਂ ਲੈ ਕੇ ਮਈ ਦੇ ਵਿਚਾਲੇ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਮਤਲਬ ਮੁੱਖ ਤੌਰ ਤੇ ਉਤਰ ਭਾਰਤ ਵਿੱਚ ਔਸਤ ਤਾਪਮਾਨ ਪਿਛਲੇ ਸਾਲਾਂ ਦੇ ਮੁਕਾਬਲੇ ਡੇਢ ਡਿਗਰੀ ਤੱਕ ਉਚਾ ਰਹੇਗਾ | ਹਿਮਾਚਲ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਤਾਂ ਤਾਪਮਾਨ ਦਾ ਇਹ ਵਾਧਾ 2.7 ਡਿਗਰੀ ਤੱਕ ਪੁੱਜਣ ਦੇ ਲੱਛਣ ਹਨ| ਕੇਰਲ , ਤਮਿਲਨਾਡੂ, ਕਰਨਾਟਕ ਦੇ ਬਹੁਤ ਦੂਰ ਦੱਖਣ ਇਲਾਕਿਆਂ ਵਿੱਚ ਇੰਨਾ ਬੁਰਾ ਹਾਲ ਨਹੀਂ ਹੋਵੇਗਾ ਪਰ ਉਥੇ ਵੀ ਅੱਧੇ ਤੋਂ 1 ਡਿਗਰੀ ਦਾ ਅੰਤਰ ਤਾਂ ਰਹੇਗਾ ਹੀ|
ਜਾਹਿਰ ਹੈ ਕਿ ਦੇਸ਼ ਦੇ ਲਗਭਗ ਸਾਰੇ ਇਲਾਕੇ ਇਸ ਵਾਰ ਸੂਰਜ ਦੀ ਤਪਿਸ਼ ਨਾਲ ਬੇਚੈਨੀ ਮਹਿਸੂਸ ਕਰਨਗੇ| ਜਦੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੈਸੇ ਵੀ ਹਰ ਸਾਲ ਦਰਜਨਾਂ ਲੋਕ ਮੌਤ ਦਾ ਸ਼ਿਕਾਰ ਬਣ ਜਾਂਦੇ ਹਨ ਉਦੋਂ ਇਹ ਵਧਿਆ ਹੋਇਆ ਤਾਪਮਾਨ ਕੀ ਗੁੱਲ ਖਿਲਾਵੇਗਾ ਇਸ ਬਾਰੇ ਫਿਲਹਾਲ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ| ਮੌਸਮ ਦੀ ਮੁਖਾਲਫਤ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵੱਧਦੀ ਜਾ ਰਹੀ ਹੈ| ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਹੋ ਰਿਹਾ ਵਾਧਾ ਸੰਸਾਰਿਕ ਚਿੰਤਾ ਦਾ ਸਬੱਬ ਰਿਹਾ ਹੈ | ਮਾਹਿਰ ਤਾਪਮਾਨ ਵਿੱਚ ਇਸ ਸੰਭਾਵਿਤ ਵਾਧੇ ਦੇ ਪਿੱਛੇ ਵੀ ਗਲੋਬਲ ਵਾਰਮਿੰਗ ਦੀ ਹੀ ਭੂਮਿਕਾ ਵੇਖ ਰਹੇ ਹਨ| ਚਿੰਤਾਜਨਕ ਇਹ ਹੈ ਕਿ ਗਲੋਬਲ ਵਾਰਮਿੰਗ ਤੇ ਚਰਚਾ ਤਾਂ ਬਹੁਤ ਹੁੰਦੀ ਹੈ ਪਰੰਤੂ ਸੰਸਾਰਿਕ ਅਗਵਾਈ ਨੇ ਹੁਣ ਤੱਕ ਇਸ ਨੂੰ ਆਪਣੀਆਂ ਪ੍ਰਾਥਮਿਕਤਾਵਾਂ ਵਿੱਚ ਸਥਾਨ ਨਹੀਂ ਦਿੱਤਾ ਹੈ| ਨਤੀਜਾ ਇਹ ਹੁੰਦਾ ਹੈ ਕਿ ਇਸ ਤੇ ਹੋਣ ਵਾਲੀਆਂ ਅੰਤਰਰਾਸ਼ਟਰੀ ਮੀਟਿੰਗਾਂ ਵਿੱਚ ਚਿੰਤਾਵਾਂ ਤਾਂ ਜਤਾਈਆਂ ਜਾਂਦੀਆਂ ਹਨ ਪਰ ਉਦਯੋਗਿਕ ਵਿਕਾਸ, ਜੀਡੀਪੀ ਵਿੱਚ ਵਾਧਾ ਅਤੇ ਰੁਜਗਾਰ ਦੇ ਮੌਕੇ ਪੈਦਾ ਕਰਨ ਦਾ ਦਬਾਅ ਇਹਨਾਂ ਚਿੰਤਾਵਾਂ ਤੇ ਭਾਰੀ ਪੈਂਦਾ ਹੈ|
ਸਾਨੂੰ ਸਮਝਣਾ ਪਵੇਗਾ ਕਿ ਵਕਤ ਸਾਡੇ ਹੱਥ ਤੋਂ ਤੇਜੀ ਨਾਲ ਨਿਕਲਦਾ ਜਾ ਰਿਹਾ ਹੈ| ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ, ਸਾਡਾ ਜਾਗਣਾ ਜਰੂਰੀ ਹੈ| ਬਹਿਰਹਾਲ, ਸੰਸਾਰਿਕ ਪਹਿਲੂਆਂ ਨੂੰ ਛੱਡ ਆਪਣੇ ਦੇਸ਼ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਮੌਸਮ ਦੀ ਗਰਮੀ ਤਾਂ ਸਾਨੂੰ ਝੱਲਣੀ ਹੀ ਪਵੇਗੀ| ਪਰ ਇਸਦਾ ਇੱਕ ਚੰਗਾ ਪਹਿਲੂ ਇਹ ਹੈ ਕਿ ਆਮਤੌਰ ਤੇ ਅਜਿਹੀ ਗਰਮੀ ਦੀ ਪਰਿਣਤੀ ਚੰਗੀ ਬਾਰਿਸ਼ ਵਿੱਚ ਹੁੰਦੀ ਹੈ| ਉਮੀਦ ਕੀਤੀ ਜਾਵੇ ਕਿ ਸੂਰਜ ਦੇਵਤੇ ਦੇ ਤਾਪ ਤੋਂ ਬਾਅਦ ਇੰਦਰ ਦੇਵਤਾ ਸਾਡੇ ਤੇ ਆਪਣੀ ਕ੍ਰਿਪਾ ਵਰਾਉਣ ਵਿੱਚ ਕਸਰ ਨਹੀਂ ਕਰਨਗੇ|
ਰਵਿੰਦਰਨਾਥ

Leave a Reply

Your email address will not be published. Required fields are marked *