ਗਵਾਟੇਮਾਲਾ ਜਵਾਲਾਮੁਖੀ ਧਮਾਕਾ : ਮ੍ਰਿਤਕਾਂ ਦੀ ਗਿਣਤੀ ਹੋਈ 99

ਗਵਾਟੇਮਾਲਾ ਸਿਟੀ, 7 ਜੂਨ (ਸ.ਬ.) ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਹੁਣ ਤੱਕ ਕੁੱਲ 99 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਇਸ ਤੋਂ ਪਹਿਲਾਂ 73 ਵਿਅਕਤੀਆਂ ਦੀ ਮੌਤ ਦੀ ਖਬਰ ਆਈ ਸੀ| ਦੱਸਿਆ ਜਾ ਰਿਹਾ ਹੈ ਕਿ ਜਵਾਲਾਮੁਖੀ ਦੀ ਕਿਰਿਆਸ਼ੀਲਤਾ ਵਧਣ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜਿਆ ਗਿਆ ਹੈ|
ਜਵਾਲਾਮੁਖੀ ਪਹਾੜ ਦੇ ਦੱਖਣੀ ਹਿੱਸੇ ਵਿਚ ਸਥਿਤ ਕਈ ਪਿੰਡ ਧਮਾਕੇ ਨਾਲ ਨਿਕਲੇ ਮਲਬੇ ਹੇਠਾਂ ਦੱਬੇ ਗਏ ਹਨ| ਨੈਸ਼ਨਲ ਫਾਰੇਂਸਿਕ ਸਾਇੰਸਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਧਮਾਕੇ ਤੋਂ ਬਾਅਦ ਮੁਰਦਾਘਰਾਂ ਵਿਚ 99 ਵਿਅਕਤੀਆਂ ਦੀਆਂ ਲਾਸ਼ਾਂ ਲਿਆਈਆਂ ਗਈਆਂ ਹਨ| ਇਨ੍ਹਾਂ ਵਿਚੋਂ ਅਜੇ ਤੱਕ ਸਿਰਫ 28 ਵਿਅਕਤੀਆਂ ਦੀ ਹੀ ਪਛਾਣ ਹੋ ਸਕੀ ਹੈ| ਜਵਾਲਾਮੁਖੀ ਧਮਾਕੇ ਦੇ ਬਾਅਦ ਤੋਂ ਹੁਣ ਤੱਕ ਕਰੀਬ 200 ਲੋਕ ਲਾਪਤਾ ਹਨ|

Leave a Reply

Your email address will not be published. Required fields are marked *