ਗਵਾਟੇਮਾਲਾ ਵਿੱਚ ਜਵਾਲਾਮੁਖੀ ਫਟਣ ਨਾਲ 25 ਵਿਅਕਤੀਆਂ ਦੀ ਮੌਤ, ਸੈਂਕੜੇ ਜ਼ਖਮੀ

ਗਵਾਟੇਮਾਲਾ ਸਿਟੀਂ ਮੱਧ ਅਮਰੀਕੀ ਦੇਸ਼ ਗਵਾਟੇਮਾਲਾ ਵਿਚ ਸਭ ਤੋਂ ਸਰਗਰਮ ਜਲਾਵਾਮੁਖੀਆਂ ਵਿਚ ਸ਼ਾਮਲ ‘ਵੋਲਕਨ ਡੀ ਫਿਊਗੋ’ ਵਿਚ ਬੀਤੇ 4 ਦਹਾਕਿਆਂ ਵਿਚ ਸਭ ਤੋਂ ਜ਼ਬਰਦਸਤ ਧਮਾਕਾ ਹੋਣ ਕਾਰਨ ਬੀਤੇ ਦਿਨੀਂ 25 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 300 ਲੋਕ ਜ਼ਖਮੀ ਹੋਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ‘ਵਾਲਕੇਨੋ ਆਫ ਫਾਇਰ’ ਕਹੇ ਜਾਣ ਵਾਲੇ ‘ਵੋਲਕਨ ਡੀ ਫਿਊਗੋ’ ਵਿਚ ਬੀਤੇ ਦਿਨੀਂ ਧਮਾਕਾ ਹੋਣ ਤੋਂ ਬਾਅਦ 8 ਕਿਲੋਮੀਟਰ ਤੱਕ ਲਾਲ ਗਰਮ ਲਾਵਾ ਫੈਲ ਗਿਆ ਅਤੇ ਰਾਜਧਾਨੀ ਗਵਾਟੇਮਾਲਾ ਸਿਟੀ ਅਤੇ ਹੋਰ ਖੇਤਰਾਂ ਵਿਚ ਧੂੰਆਂ ਅਤੇ ਸੁਆਹ ਫੈਲ ਗਈ|
ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਅਧਿਕਾਰੀ ਸਰਗੀਓ ਕੈਬਾਨਾਸ ਨੇ ਕਿਹਾ, ‘ਇਹ ਲਾਵੇ ਦੀ ਨਦੀ ਹੈ, ਜਿਸ ਦੀ ਲਪੇਟ ਵਿਚ ਆਉਣ ਨਾਲ ਅਲ ਰੋਡੀਓ ਪਿੰਡ ਤਹਿਸ-ਨਹਿਸ ਹੋ ਗਿਆ| ਇਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਝੁਲਸਣ ਕਾਰਨ ਜ਼ਖਮੀ ਹੋ ਗਏ ਹਨ| ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 7 ਵਿਅਕਤੀਆਂ ਦੇ ਮਰਨ ਦੀ ਰਿਪੋਰਟ ਆਈ ਸੀ ਅਤੇ ਹੁਣ ਮ੍ਰਿਤਕਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ| ਮ੍ਰਿਤਕਾਂ ਵਿਚ 3 ਬੱਚੇ ਅਤੇ ਆਫਤ ਪ੍ਰਬੰਧਨ ਦਾ ਇਕ ਕਰਮਚਾਰੀ ਵੀ ਸ਼ਾਮਲ ਹੈ| ਬਚਾਅ ਕਰਮਚਾਰੀਆਂ ਨੇ ਕਰੀਬ 3100 ਵਿਅਕਤੀਆਂ ਨੂੰ ਇੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ| ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਖਤਰਨਾਕ ਸਥਿਤੀ ਅਤੇ ਖਰਾਬ ਮੌਸਮ ਕਾਰਨ ਸਥਾਨਕ ਸਮੇਂ ਮੁਤਾਬਕ ਸਵੇਰੇ 5 ਵਜੇ ਤੱਕ ਬਚਾਅ ਮੁਹਿੰਮ ਰੋਕ ਦਿੱਤੀ ਗਈ| ਸਥਿਤੀ ਵਿਚ ਸੁਧਾਰ ਤੋਂ ਬਾਅਦ ਮੁਹਿੰਮ ਦੁਬਾਰਾ ਸ਼ੁਰੂ ਕੀਤੀ ਜਾਏਗੀ|

Leave a Reply

Your email address will not be published. Required fields are marked *