ਗਾਂਬੀਆ ਦੇ ਸਾਬਕਾ ਖੁਫੀਆ ਮੁਖੀ ਅਤੇ ਅੱਠ ਹੋਰਨਾਂ ਤੇ ਲੱਗਿਆ ਹੱਤਿਆ ਦਾ ਦੋਸ਼

ਬੈਨਜਲ, 24 ਫਰਵਰੀ (ਸ.ਬ.) ਗਾਂਬੀਆ ਦੇ ਖੁਫੀਆ ਮੁਖੀ ਅਤੇ ਉਸ ਦੇ ਅੱਠ ਹੋਰ ਸਹਿਯੋਗੀਆਂ ਤੇ ਅਪ੍ਰੈਲ ਵਿੱਚ ਇਕ ਪ੍ਰਮੁੱਖ ਵਿਰੋਧੀ ਦੀ ਹੱਤਿਆ ਕਰਨ ਦਾ ਇਲਜ਼ਾਮ ਲੱਗਿਆ ਹੈ|  ਖੁਫੀਆ ਪ੍ਰਮੁੱਖ ਤੇ ਕਾਰਜਕਾਲ ਦੌਰਾਨ ਹੱਤਿਆ ਅਤੇ ਅੱਤਿਆਚਾਰ ਦੇ ਕਈ ਦੋਸ਼ ਲੱਗੇ ਹਨ|
ਮਨੁੱਖੀ ਅਧਿਕਾਰ ਸਮੂਹਾਂ ਦਾ ਦੋਸ਼ ਹੈ ਕਿ ਰਾਸ਼ਟਰੀ ਖੁਫੀਆ ਏਜੰਸੀ ਦੇ ਮੁਖੀ ਯਾਨਕੂਬਾ ਬਾਡਜੀਈ ਨੇ ਯਾਹੀਆ ਜਮੇਹ ਦੇ 22 ਸਾਲਾ ਕਾਰਜਕਾਲ ਦੌਰਾਨ ਲੋਕਾਂ ਨੂੰ ਜ਼ਬਰਦਸਤੀ ਗਾਇਬ ਕੀਤਾ, ਅੱਤਿਆਚਾਰ ਕੀਤੇ ਅਤੇ ਬਿਨਾ ਸਬੂਤਾਂ ਤੋਂ ਮਨਚਾਹੇ ਢੰਗ ਨਾਲ ਲੋਕਾਂ ਨੂੰ ਆਪਣੀ ਕੈਦ ਵਿੱਚ ਰੱਖਿਆ| ਬੀਤੇ ਵੀਰਵਾਰ ਬਾਡਜੀਈ ਅਤੇ ਅੱਠ ਹੋਰ ਦੋਸ਼ੀਆਂ ਨੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਸੀ|
ਐਨ.ਆਈ.ਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ)  ਦੇ ਸਾਬਕਾ ਡਾਇਰੈਕਟਰ ਸੈਕਾਓ ਓਮਰ ਜੇਂਗ        ਸਮੇਤ 9 ਦੋਸ਼ੀਆਂ ਨੇ ਮੁੱਖ ਵਿਰੋਧੀ ਦਲ ਯੂ.ਡੀ.ਪੀ. ਮੁਖੀ ਸੋਲੋ ਸੈਂਡਿੰਗ ਦੀ ਹੱਤਿਆ ਤੋਂ ਇਨਕਾਰ ਕੀਤਾ ਹੈ|  ਸੈਂਡਿੰਗ ਨੂੰ ਪਿਛਲੇ ਸਾਲ 14 ਅਪ੍ਰੈਲ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਰਾਜਨੀਤਿਕ ਸੁਧਾਰ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ| ਐਨ.ਆਈ.ਏ ਹੈਡਕੁਆਟਰ ਵਿੱਚ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਦੋ ਦਿਨ ਬਾਅਦ ਫਿਰ ਪ੍ਰਦਰਸ਼ਨ ਸ਼ੁਰੂ ਹੋ ਗਿਆ|

Leave a Reply

Your email address will not be published. Required fields are marked *