ਗਾਇਕਾ ਅਸੀਸ ਕੌਰ ਦਾ ‘ਪਿਆਰ ਬੇਸ਼ੁਮਾਰ’ ਧਾਰਮਿਕ ਗੀਤ ਗੁ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋ ਰਿਲੀਜ਼

ਐਸ.ਏ.ਐਸ. ਨਗਰ, 15 ਫਰਵਰੀ (ਸ.ਬ.) ਇੱਥੋ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਪਿਆਰ ਬੇਸ਼ੁਮਾਰ’ ਰੀਲਿਜ਼ ਕੀਤਾ ਗਿਆ।

ਇਸ ਧਾਰਮਿਕ ਗੀਤ ਦੀ ਧੁੰਨ, ਲੇਖਣ ਅਤੇ ਗਾਇਨ ਅਸੀਸ ਕੌਰ ਵੱਲੋਂ ਕੀਤਾ ਗਿਆ ਹੈ। ਗੀਤ ਦਾ ਸੰਗੀਤ ਜੱਗੀ ਗਿੱੱਲ ਵੱਲੋ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਏ ਬੀ ਸੀ ਡੀ ਵਰਲਡ ਵਲੋ ਰੀਲੀਜ਼ ਇਸ ਗੀਤ ਦੀ ਸ਼ੂਟਿੰਗ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇੇ ਹੋਈ ਹੈ। ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸz. ਸਰਵਜੀਤ ਸਿੰਘ ਹਨ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਈਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ।

ਇਸ ਗੀਤ ਵਿੱਚ ਬਾਬਾ ਜੀ ਦੇ ਅਸਥਾਨ ਦੀ ਉਪਮਾਂ, ਉਨਾਂ ਨਾਲ ਪਿਆਰ ਅਤੇ ਉਹਨਾਂ ਵੱਲੋ ਕੀਤੀਆਂ ਰਹਿਮਤਾਂ ਨੂੰ ਬੜੇ ਹੀ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਇਸ ਗੀਤ ਦੀ ਵੀਡਿਓ ਸ਼ੂਟ ਵਿੱਚ ਬਾਬਾ ਜੀ ਦੇ ਜਨਮ ਦਿਹਾੜੇ ਅਤੇ ਇਸ ਅਸਥਾਨ ਤੇ ਰੋਜ਼ਾਨਾਂ ਸਤਿਕਾਰ ਨਾਲ ਅੰਮ੍ਰਿਤ ਵੇਲੇ ਕਰਵਾਏ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਖਾਏ ਗਏ ਹਨ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਕੌਰ ਐਨ ਜੈਡ ਤੇ ਦੇਖਿਆ ਜਾ ਸਕਦਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਦੇ ਧਾਰਮਿਕ ਗੀਤ ‘ਤਰਸ ਨਹੀ ਆਇਆ’, ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ ਬਾਬਾ ਹਨੂੰਮਾਨ ਸਿੰਘ ਜੀ ਜੱਥੇਦਾਰ’, ‘ਤੱਤੀ ਤਵੀ’ ਅਤੇ ‘ਗਾਵਹੁ ਸਚੀ ਬਾਣੀ’ ਨੂੰ ਸਰੋਤਿਆਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ। ਅਦਾਕਾਰੀ ਦੇ ਖੇਤਰ ਵਿੱਚ ਵੀ ਅਸੀਸ ਕੌਰ ਪੰਜਾਬੀ ਵੀਡੀਓ ਐਲਬਮ ‘ਅਰਦਾਸ’ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਗੀਤ ‘ਅਸੀਂ ਪੰਜਾਬੀ ਹੁੰਦੇ ਹਾਂ’ ਅਤੇ ਕਾਮੇਡੀ ਐਲਬਮ ‘ਬਸਤੇ ਦਾ ਭਾਰ’ ਤੋਂ ਇਲਾਵਾ ਕਈ ਟੀ ਵੀ ਸੀਰੀਅਲਾਂ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਅਹਿਮ ਭੁਮਿਕਾ ਨਿਭਾਅ ਚੁੱਕੀ ਹੈ।

ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ।

Leave a Reply

Your email address will not be published. Required fields are marked *