ਗਾਇਕਾ ਜੋਤੀ ਸ਼ਰਮਾ ਵੱਲੋਂ ‘ਵੰਗਾਂ’ ਗੀਤ ਦਾ ਪੋਸਟਰ ਰਿਲੀਜ

ਐਸ ਏ ਐਸ ਨਗਰ, 2  ਨਵਬੰਰ (ਸ.ਬ.) ਕੈਨੇਡਾ ਵਿੱਚ ਵਸੀ ਪੰਜਾਬੀ ਗਾਇਕਾ ਜੋਤੀ ਸ਼ਰਮਾ ਵੱਲੋਂ ਆਪਣਾ ਤੀਜਾ ਸਿੰਗਲ ਟਰੈਕ ‘ਵੰਗਾਂ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ| ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਲੋਕ ਗਾਇਕਾ ਜੋਤੀ ਸ਼ਰਮਾ ਨੇ ਕਿਹਾ ਕਿ ਵੰਗਾਂ ਗੀਤ ਨੂੰ ਦੀਪਾ ਸ਼ੇਰਗਿੱਲ ਟੰਰਾਂਟੋ ਵੱਲੋਂ ਲਿਖਿਆ ਗਿਆ ਹੈ ਜਿਸ ਦਾ ਸੰਗੀਤ ਸੁਰਜੀਤ ਸਾਗਰਾ ਟਰੰਟੋਂ ਨੇ ਤਿਆਰ ਕੀਤਾ ਹੈ| ਇਹ ਟਰੈਕ ਸੰਗੀਤ ਦੀ ਦੁਨੀਆਂ ਦੀ ਮਸ਼ਹੂਰ ਵਿਨਸ਼ ਮਿਊਜ਼ਿਕ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਹੈ| ਇਸ ਮੌਕੇ ਉਨ੍ਹਾਂ ਦੇ ਨਾਲ ਕਿਰਨ ਸੰਧੂ, ਹਰਿੰਦਰ ਸਿੰਘ ਸੰਧੂ, ਅਕਾਸ਼ ਚਾਵਲਾ, ਸੁਧਾ ਆਹੂਲਵਾਲੀਆ ਅਤੇ ਸੁਮੀਤ ਆਹੂਲਵਾਲੀਆ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *