ਗਾਇਕੀ ਦੇ ਖੇਤਰ ਵਿੱਚ ਉਤਰਿਆ ਗੀਤਕਾਰ ਹਰਨੇਕ ਬਰਾੜ ਮਹਿਮਾ

ਬਠਿੰਡਾ, 27 ਜੁਲਾਈ (ਹਰਮੀਤ ਸਿਵੀਆਂ) ਪੰਜਾਬੀ ਗੀਤਕਾਰੀ ਵਿੱਚ ਆਪਣਾ ਇੱਕ ਜ਼ਿਕਰਯੋਗ ਸਥਾਨ ਬਣਾਉਣ ਤੋਂ ਬਾਅਦ ਗੀਤਕਾਰ ਹਰਨੇਕ ਬਰਾੜ ਮਹਿਮਾ ਬਤੌਰ ਗਾਇਕ, ਗਾਇਕੀ ਵਿੱਚ ਉਤਰਿਆ ਹੈ| ਗੀਤਕਾਰੀ ਵਿੱਚ ਵੀ ਉਨ੍ਹਾਂ ਨੇ ਹਮੇਸ਼ਾ ਸੱਭਿਆਚਾਰਕ ਅਤੇ ਮਿਆਰੀ ਹੀ ਲਿਖਿਆ ਸੀ ਅਤੇ ਹੁਣ ਗਾਇਕੀ ਵਿੱਚ ਵੀ ਕੋਰੋਨਾ ਦੀ ਮਹਾਂਮਾਰੀ ਬਾਰੇ ਸਮਾਜਿਕ ਗੀਤ ਗਾਇਆ ਹੈ| ਹਾਲ ਹੀ ਵਿੱਚ ਉਸਦਾ ਲਿਖਿਆ ਅਤੇ ਗਾਇਆ ਗੀਤ ”ਕੋਰੋਨਾ ਦੀ ਕਚਹਿਰੀ” ਆਇਆ ਹੈ ਅਤੇ ਪੂਰੀ ਚਰਚਾ ਬਟੋਰ ਰਿਹਾ ਹੈ|
ਇਸ ਮੌਕੇ ਗੱਲ ਕਰਦਿਆਂ ਹਰਨੇਕ ਬਰਾੜ ਨੇ ਦੱਸਿਆ ਕਿ ਇਸ ਗੀਤ ਨੂੰ ਉਨ੍ਹਾਂ ਖੁਦ ਹੀ ਲਿਖਿਆ ਹੈ ਅਤੇ ਇਸਨੂੰ ਭੋਲਾ ਸਿਵੀਆਂ ਵਾਲਾ ਦੀ ਪੇਸ਼ਕਸ਼ ਹੇਠ ਜੇਬੀ ਬੀਟ ਕੰਪਨੀ ਨੇ ਪੇਸ਼ ਕੀਤਾ ਹੈ, ਜਿਸਦਾ ਸੰਗੀਤ ਬਿੱਕਾ ਮਨਹਾਰ ਨੇ ਦਿੱਤਾ ਹੈ ਅਤੇ ਵੀਡੀਓ ਮਿਸਟਰ ਜਾਨੂੰ ਨੇ ਤਿਆਰ ਕੀਤੀ ਹੈ, ਜਦਕਿ ਗੀਤ ਲਈ ਸਹਿਯੋਗ ਰਣਜੀਤ, ਹੈਪੀ ਅਤੇ ਕੋਮਲ ਦਾ ਹੈ|

Leave a Reply

Your email address will not be published. Required fields are marked *