ਗਾਇਕ ਅਮਰਜੀਤ ਮੱਟੂ ਨੂੰ ਵਿਦਾਇਗੀ ਪਾਰਟੀ ਦਿੱਤੀ
ਐਸ਼ ਏ ਐਸ ਨਗਰ, 3 ਮਾਰਚ (ਸ਼ਬ ਪੰਜਾਬ ਸ਼ਹਿਰੀ ਯੌਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ/ ਗਮਾਡਾ) ਵਿੱਚ ਤਾਇਨਾਤ ਸੀਨੀਅਰ ਅਸਿਸਟੈਂਟ ਅਤੇ ਪ੍ਰਸਿੱਧ ਗਾਇਕ ਅਮਰਜੀਤ ਸਿੰਘ ਮੱਟੂ ਦੀ ਰਿਟਾਇਰਮੈਂਟ ਤੇ ਇਕ ਸ਼ਾਨਦਾਰ ਪਾਰਟੀ ਦਾ ਅਯੋਜਨ ਕੀਤਾ ਗਿਆ ਇਸ ਮੌਕੇ ਅਸਟੇਟ ਅਫਸਰ (ਪਲਾਟਸ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਅਮਰਜੀਤ ਮੱਟੂ ਦੀਆਂ ਮਹਿਕਮੇ ਪ੍ਰਤੀ ਸ਼ਾਨਦਾਰ ਸੇਵਾਵਾਂ ਬਦਲੇ ਉਹਨਾਂ ਨੂੰ ਮੋਮੈਂਟੋ, ਬੈਂਕ, ਅਤੇ ਸਪੈਸ਼ਲ ਪਰਾਈਜ਼ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਸਟੇਟ ਅਫਸਰ (ਹਾਊਸਿੰਗ) ਸ੍ਰੀ ਮਹੇਸ਼ ਬਾਂਸਲ, ਚੀਫ ਅਕਾਊਟਸ ਅਫਸਰ ਸ੍ਰੀ ਅਸ਼ੋਕ ਕੁਮਾਰ ਲੇਖਾ ਅਫਸਰ ਸ੍ਰੀ ਸੁਨੀਲ ਅਰੋੜਾ, ਸ੍ਰੀ ਹਰਵਿੰਦਰ ਸਿੰਘ ਅਤੇ ਪੀ ਏ ਅਰਵਿੰਦਰ ਸਿੰਘ ਨੇ ਅਮਰਜੀਤ ਮੱਟੂ ਦੀਆਂ ਮਹਿਕਮੇ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸਟੇਜ ਸੰਚਾਲਕ ਦੀ ਭੂਮਿਕਾ ਮਨਿੰਦਰਦੀਪ ਕੌਰ ਨੇ ਨਿਭਾਈ। ਅਖੀਰ ਵਿੱਚ ਗਾਇਕ ਅਮਰਜੀਤ ਮੱਟੂ ਨੇ ਧੰਨਵਾਦ ਕਰਦਿਆਂ ਆਪਣੀ ਪਾਏਦਾਰ ਸ਼ਾਇਰੋ ਸ਼ਾਇਰੀ ਅਤੇ ਚੋਣਵੇਂ ਗੀਤਾਂ ਨਾਲ ਸਭ ਦਾ ਮਨੋਰੰਜਨ ਕੀਤਾ।