ਗਾਇਕ ਗੁਰਜਾਨ ਦਾ ਟਰੈਕ ‘ਗਿਆਰਾਂ ਕਿਲੋਮੀਟਰ’ ਜਾਰੀ

ਐਸ ਏ ਐਸ ਨਗਰ, 26 ਮਾਰਚ (ਸ.ਬ.) ਪੰਜਾਬੀ ਗਾਇਕ ਗੁਰਜਾਨ ਵੱਲੋਂ ਆਪਣੇ ਅਗਲੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਮੁਹਾਲੀ ਵਿਖੇ ਆਪਣਾ ਨਵਾਂ ਟਰੈਕ ‘ਗਿਆਰਾਂ ਕਿਲੋਮੀਟਰ’ ਜਾਰੀ ਕੀਤਾ ਗਿਆ| ਇਸ ਗੀਤ ਨੂੰ ਪੰਜਾਬ ਦੇ ਗਾਇਕ ਅਤੇ ਅਦਾਕਾਰ ਸਤਵਿੰਦਰ ਬੁੱਗਾ ਸਮੇਤ ਗਾਇਕ ਗੁਰਕ੍ਰਿਪਾਲ ਸੂਰਾਪੁਰੀ, ਰੌਕੀ ਝੂਟੀ, ਗਾਇਕ ਬਲਬੀਰ ਸੂਫੀ, ਗਾਇਕ ਅਤੇ ਲੇਖਕ ਗੁਰਬਖਸ਼ ਸ਼ੌਂਕੀ, ਗਾਇਕ ਭੁਪਿੰਦਰ ਗਿੱਲ, ਪਵਨ ਚੋਟੀਆ, ਗਾਇਕ ਏਕਨੂਰ ਸਿੱਧੂ, ਧਰਮਪਾਲ, ਅਮਰਜੀਤ ਨਰੈਣ, ਗੁਰਬਿੰਦਰ ਮਾਨ ਲੇਖਕ ਨੇ ਜਾਰੀ ਕੀਤਾ| ਇਸ ਮੌਕੇ ਗਾਇਕ ਸਤਵਿੰਦਰ ਬੁੱਗਾ ਨੇ ਕਿਹਾ ਕਿ ਅੱਜ ਦੀ ਸਮੇਂ ਵਿੱਚ ਮਾਰਧਾੜ ਅਤੇ ਨਸ਼ਿਆਂ ਵਾਲੇ ਗੀਤਾਂ ਦੀ ਪੇਸ਼ਕਾਰੀ ਲਈ ਸਿਰਫ ਗਾਇਕ ਹੀ ਜਿੰਮੇਵਾਰ ਨਹੀਂ ਹਨ ਬਲਕਿ ਇਸ ਵਾਸਤੇ ਦਰਸ਼ਕ ਵੀ ਉਨੇ ਹੀ ਜਿੰਮੇਵਾਰ ਹਨ ਜਿੰਨੇ ਲੇਖਕ ਅਤੇ ਗਾਇਕ| ਉਨ੍ਹਾਂ ਕਿਹਾ ਕਿ ਸਾਫ ਸੁਥਰੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਘੱਟ ਪਸੰਦ ਕੀਤਾ ਜਾਣਾ ਹੀ ਇਸ ਖੇਤਰ ਵਿੱਚ ਨੰਗੇਜ਼ਵਾਦ ਨੂੰ ਬੜਾਵਾ ਦੇ ਰਿਹਾ ਹੈ| ਇਸ ਨੂੰ ਠੱਲ ਉਸ ਵੇਲੇ ਪਵੇਗੀ ਜਦੋਂ ਲੇਖਕ ,ਗਾਇਕ ਅਤੇ ਦਰਸ਼ਕ ਇੱਕ ਸੁਰ ਵਿੱਚ ਹੋਕੇ ਸਾਫ ਸੁੱਥਰੀ ਗਾਇਕੀ ਅਤੇ ਵੀਡੀਓ ਦਾ ਸਮਰਥਨ ਕਰਨਗੇ| ਇਸ ਦੌਰਾਨ ਗਾਇਕ ਗੁਰਜਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਦੀ ਇੱਕ ਐਲਬਮ, ਦੋ ਗੀਤ ਅਤੇ ਹੋਰ ਗੀਤ ਮਾਰਕੀਟ ਵਿੱਚ ਚੱਲ ਰਹੇ ਹਨ ਅਤੇ ਇਸ ਗੀਤ ਵਿੱਚ ਪੁਰਾਤਨ ਪਿਆਰ ਨੂੰ ਦਰਸਾਇਆ ਗਿਆ ਹੈ|

Leave a Reply

Your email address will not be published. Required fields are marked *