ਗਾਇਕ ਤਰਸੇਮ ਸਿੰਘ ਜੱਸੜ ਦਾ ਨਵਾਂ ਗਾਣਾ ‘ਗੀਤ ਦੇ ਵਰਗੀ’ ਯੂਟਿਊਬ ਤੇ ਟਰੈਂਡਿੰਗ ਨੰਬਰ 1 ਵਿੱਚ

ਚੰਡੀਗੜ੍ਹ 10 ਫ਼ਰਵਰੀ (ਸ.ਬ.) ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਗਾਇਕ ਤਰਸੇਮ ਸਿੰਘ ਜੱਸੜ ਵਲੋਂ ਹਾਲ ਹੀ ਵਿੱਚ ਆਪਣਾ ਨਵਾਂ ਗੀਤ ‘ਗੀਤ ਦੇ ਵਰਗੀ’ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ ਜੋ ਕਿ ਯੂਟਿਊਬ ਤੇ ਵੀ ਟਰੈਂਡਿੰਗ ਨੰਬਰ 1 ਤੇ ਹੈ| ਇਸ ਗੀਤ ਨੂੰ ਖੁਦ ਗਾਇਕ ਤਰਸੇਮ ਸਿੰਘ ਜੱਸੜ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਨਾਮੀ ਸੰਗੀਤਕਾਰ ਦੀਪ ਜੰਡੂ ਨੇ ਸਿੰਗਾਰਿਆ ਹੈ ਜਦੋਂਕਿ ਵੀਡੀਓ ਫਿਲਮਾਂਕਣ ਅਵੈਕਸ ਢਿਲੋਂ ਵਲੋਂ ਤਿਆਰ ਕੀਤਾ ਗਿਆ ਹੈ| ਮਨਪ੍ਰੀਤ ਜੋਹਲ ਦੀ ਪੇਸ਼ਕਸ਼ ਇਸ ਗੀਤ ਨੂੰ ਵੈਹਲੀ ਜਨਤਾ ਰਿਕਾਰਡਸ ਸੰਗੀਤਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ|

Leave a Reply

Your email address will not be published. Required fields are marked *