ਗਾਇਕ ਤੇ ਨਾਇਕ ਐਮੀ ਵਿਰਕ ਦੀ ਬਾਇਓਪਿਕ ਪੰਜਾਬੀ ਫ਼ਿਲਮ ‘ਹਰਜੀਤਾ’

ਚੰਡੀਗੜ੍ਹ 30 ਮਾਰਚ (ਸ.ਬ.) ਪੰਜਾਬੀ ਮਸ਼ਹੂਰ ਗਾਇਕ ਐਮੀ ਵਿਰਕ ਨੇ ਆਗਾਮੀ 18 ਮਈ 2018 ਨੂੰ ਆਪਣੀ ਇਕ ਨਵੀਂ ਬਾਇਓਪਿਕ ਫ਼ਿਲਮ ‘ਹਰਜੀਤਾ’ ਲੈ ਕੇ ਹਾਜ਼ਰ ਹੋਣ ਜਾ ਰਿਹਾ ਹੈ| ਕਹਾਣੀਕਾਰ ਜਗਦੀਪ ਸਿੱਧੂ ਵਲੋਂ ਲਿਖੀ ਫ਼ਿਲਮ ਦੀ ਕਹਾਣੀ ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਜੀਵਨੀ ਤੇ ਅਧਾਰਿਤ ਹੈ| ਇਸ ਫ਼ਿਲਮ ਵਿੱਚ ਐਮੀ ਵਿਰਕ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦਾ ਕਿਰਦਾਰ ਨਿਭਾਉਣਗੇ| ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ| ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ ਅਤੇ ਉਹ ਕਿਵੇਂ-ਕਿਵੇਂ ਮੁਸ਼ਕਿਲਾਂ ਵਿੱਚੋਂ ਲੰਘ ਕੇ ਅੱਗੇ ਵਧਿਆ ਉਹ ਸਭ ਇਸ ਫ਼ਿਲਮ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *