ਗਾਇਕ ਮੀਕਾ ਦੇ ਘਰੋਂ ਗਹਿਣੇ ਤੇ ਰਕਮ ਚੋਰੀ

ਮੁੰਬਈ, 31 ਜੁਲਾਈ (ਸ.ਬ.) ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਘਰ ਤਿੰਨ ਲੱਖ ਰੁਪਏ ਦੀ ਚੋਰੀ ਹੋਈ ਹੈ| ਇਸ ਮਾਮਲੇ ਵਿੱਚ ਮੀਕਾ ਨੇ ਮੁੰਬਈ ਦੇ ਓਸ਼ੀਵਾਰਾ ਪੁਲੀਸ ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ| ਪੁਲੀਸ ਮੁਤਾਬਿਕ ਮੀਕਾ ਦੇ ਘਰ ਐਤਵਾਰ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਚੋਰੀ ਹੋਈ| ਉਨ੍ਹਾਂ ਦੇ ਘਰ ਤੋਂ ਕਰੀਬ 2 ਲੱਖ ਰੁਪਏ ਦੇ ਗਹਿਣੇ ਤੇ ਇਕ ਲੱਖ ਰੁਪਇਆ ਕੈਸ਼ ਚੋਰੀ ਹੋਇਆ ਹੈ| ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *