ਗਾਇਕ ਸ੍ਰੀ ਬਰਾੜ ਦੇ ਪਿਤਾ ਦੀ ਗਿ੍ਰਫਤਾਰੀ ਦੀ ਗੱਲ ਕੋਰੀ ਅਫਵਾਹ : ਐਸ ਐਸ ਪੀ ਪਟਿਆਲਾ


ਪਟਿਆਲਾ, 11 ਜਨਵਰੀ (ਸ਼ਬ ਗਾਇਕ ਅਤੇ ਗੀਤਕਾਰ ਸ੍ਰੀ ਬਰਾੜ ਦੇ ਪਿਤਾ ਨੂੰ ਗਿ੍ਰਫਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫਵਾਹ ਕਰਾਰ ਦਿੰਦਿਆਂ, ਪਟਿਆਲਾ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲੀਸ ਵੱਲੋਂ ਅਜਿਹੀ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਗਾਇਕ ਜੱਸ ਬਾਜਵਾ ਨੂੰ ਸੰਮਣ ਕੀਤਾ ਗਿਆ ਹੈ।
ਐਸ ਐਸ ਪੀ ਨੇ ਕਿਹਾ ਕਿ ਗਾਇਕ ਅਤੇ ਗੀਤਕਾਰ ਸ੍ਰੀ ਬਰਾੜ ਉਰਫ ਪਵਨਦੀਪ ਸਿੰਘ ਦੀ ਗਿ੍ਰਫਤਾਰੀ ਵੀ ਆਪਣੇ ਗੀਤ ‘ਜਾਨ’ ਵਿੱਚ ਪਟਿਆਲਾ ਦੀ ਕਾਨੂੰਨ ਤੇ ਵਿਵਸਥਾ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣ ਅਤੇ ਲਾ-ਕਾਨੂੰਨੀ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਸੀ ਅਤੇ ਇਸ ਦਾ ਕਿਸਾਨ ਐਂਨਥਮ/ਸੰਘਰਸ਼ (ਜਿਸ ਤਰ੍ਹਾਂ ਕਿ ਮੀਡੀਆ ਦੇ ਇੱਕ ਹਿੱਸੇ/ਸੋਸ਼ਲ ਮੀਡੀਆ ਤੇ ਪ੍ਰਚਾਰਿਆ ਗਿਆ) ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਗੀਤ ‘ਜਾਨ’ ਦੀ ‘ਕਰਿਊ’ ਖਿਲਾਫ ਸਿਵਲ ਲਾਈਨਜ਼, ਪੁਲੀਸ ਸਟੇਸ਼ਨ ਪਟਿਆਲਾ ਵਿਖੇ 3 ਜਨਵਰੀ, 2021 ਨੂੰ ਭੜਕਾਹਟ ਭਰੇ ਗਾਣੇ ਵਿੱਚ ਹਿੰਸਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਤੋਂ ਅੱਗੇ ਮੁਜਰਿਮਾਂ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਨਾਭਾ ਜੇਲ੍ਹ ਤੋੜਨ ਲਈ ਉਕਸਾਉਣ ਤੇ ‘ਪੁਲੀਸ ਇੰਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922’ ਦੀ ਧਾਰਾ 3, ਭਾਰਤੀ ਦੰਡ ਵਿਧਾਨ ਦੀ ਧਾਰਾ 500, 501, 502, 505, 115, 116,120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *