ਗਾਇਕ ਹਰਜੀਤ ਹਰਮਨ ਤੇ ਅਦਾਕਾਰਾ ਜਪੁਜੀ ਖਹਿਰਾ ਦੀ ਫ਼ਿਲਮ ’ਕੁੜਮਾਈਆ—’ ਦੀ ਸ਼ੂਟਿੰਗ ਸ਼ੁਰੂ

ਚੰਡੀਗੜ੍ਹ 3 ਮਾਰਚ (ਸ.ਬ.) ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਫ਼ਰੀਦਕੋਟ ਵਲੋ— ਆਪਣੇ ਪਲੇਠੀ ਪੰਜਾਬੀ ਫ਼ਿਲਮ ‘ਕੁੜਮਾਈਆ—’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਵਿੱਚ ਗਾਇਕ ਹਰਜੀਤ ਹਰਮਨ ਨਜ਼ਰ ਆਉਣਗੇ ਜਦੋਂਕਿ ਨਾਇਕਾ ਜਪੁਜੀ ਖਹਿਰਾ ਹੋਵੇਗੀ। ਫ਼ਿਲਮ ਦੇ ਪ੍ਰੋਡਿਊਸਰ ਗੁਰਮੀਤ ਸਾਜਨ ਅਤੇ ਗੁਰਮੇਲ ਬਰਾੜ ਹਨ। ਫ਼ਿਲਮ ਦੀ ਕਹਾਣੀ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਅਤੁੱਲ ਸ਼ਰਮਾ, ਅਤੁੱਲ-ਜੁਆਏ ਵਲੋਂ ਦਿੱਤਾ ਜਾਵੇਗਾ ਅਤੇ ਗੀਤਾਂ ਨੂੰ ਆਵਾਜ਼ ਹਰਜੀਤ ਹਰਮਨ, ਨਛੱਤਰ ਗਿੱਲ, ਜਸਪਿੰਦਰ ਨਰੂਲਾ, ਗੁਰਨਾਮ ਭੁੱਲਰ, ਗੁਰਮੇਲ ਬਰਾੜ ਦੇਣਗੇ। ਫ਼ਿਲਮ ਵਿੱਚ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਗੁਰਮੀਤ ਸਾਜਨ, ਹਾਰਬੀ ਸੰਘਾ, ਹੌਬੀ ਧਾਲੀਵਾਲ, ਹਰਦੀਪ ਸਿੰਘ, ਪ੍ਰਕਾਸ਼ ਗਾਧੂ, ਪਰਮਿੰਦਰ ਕੌਰ, ਬਾਲ ਕਲਾਕਾਰ ਅਨਮੋਲ ਵਰਮਾ, ਅਜੈ ਸੇਠੀ, ਅਮਨ ਸੇਖੋ—, ਗਾਇਕਾ ਰਾਖੀ ਹੁੰਦਲ, ਜਸ਼ਨਪ੍ਰੀਤ ਗੋਸ਼ਾ, ਰਮਣੀਕ ਸਿੱਧੂ ਅਤੇ ਜਸਬੀਰ ਜੱਸੀ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।

Leave a Reply

Your email address will not be published. Required fields are marked *