ਗਾਇਕ ਹਰਮਿੰਦਰ ਬੱਤਾ ਵੱਲੋਂ ਅਣਖੀਂ ਗੀਤ ਕਿਸਾਨ ਅੰਦੋਲਨ ਨੂੰ ਸਮਰਪਿਤ


ਘਨੌਰ, 12 ਜਨਵਰੀ (ਅਭਿਸ਼ੇਕ ਸੂਦ) ਪੰਜਾਬੀ ਗਾਇਕੀ ਦਾ ਉਭਰਦਾ ਸਿਤਾਰਾ ਹਰਮਿੰਦਰ ਬੱਤਾ ਵੱਲੋਂ ਵਿਸ਼ੇਸ਼ ਤੌਰ ਤੇ ਕਿਸਾਨ ਅੰਦੋਲਨ ਨੂੰ ਅਣਖੀ ਗੀਤ ਸਮਰਪਿਤ ਕੀਤਾ ਹੈ। ਹਰਮਿੰਦਰ ਬੱਤਾ ਵੱਲੋਂ ਗਾਏ ਗੀਤ ਲਈ ਵੀਡੀਓ ਅਤੇ ਸੰਗੀਤ ਕੇ ਡੀ ਸਿੰਘ ਵੱਲੋਂ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਇਸ ਗੀਤ ਦੇ ਲੇਖਕ ਖੁਦ ਹਰਮਿੰਦਰ ਬੱਤਾ ਹਨ। ਇਸ ਸੰਬੰਧੀ ਜਥੇਦਾਰ ਜਸਵਿੰਦਰ ਸਿੰਘ ਬੱਤਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਹਰ ਕੋਈ ਆਪਣਾ ਯੋਗਦਾਨ ਪਾ ਕੇ ਕਾਮਯਾਬੀ ਵੱਲ ਲੈ ਕੇ ਜਾ ਰਿਹਾ ਹੈ ਅਤੇ ਹਰਮਿੰਦਰ ਬੱਤਾ ਵਲੋਂ ਗਾਇਆ ਗੀਤ ਕਿਸਾਨ ਅੰਦੋਲਨ ਵਿੱਚ ਹੋਰ ਜੋਸ਼ ਭਰੇਗਾ।
ਇਸ ਗੀਤ ਦਾ ਪੋਸਟਰ ਵੀ ਜ਼ਾਰੀ ਕੀਤਾ ਗਿਆ। ਇਸ ਮੌਕੇ ਜਸਪ੍ਰੀਤ ਸਿੰਘ ਦਿਓਲ, ਐਡਵੋਕੇਟ ਅਰਵਿੰਦ ਸਿੰਘ ਬੱਤਾ, ਅਕਬਰ ਖਾਨ ਬੱਤਾ, ਵਿਬੀ ਵਕੀਲ, ਨੰਬਰਦਾਰ ਸਿਮਰਨ ਬੱਤਾ, ਸੋਮਨਾਥ ਜੋਗੀਪੁਰ ਅਤੇ ਬਲਵੀਰ ਸਿੰਘ ਬੱਤਾ ਵੀ ਹਾਜਿਰ ਸਨ।

Leave a Reply

Your email address will not be published. Required fields are marked *