ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਲਈ ਹੋਈ ਸੀ 10 ਕਰੋੜ ਦੀ ਡੀਲ, ਹਾਈ ਕੋਰਟ ਦੀ ਰਿਪੋਰਟ ਵਿੱਚ ਦਾਅਵਾ

ਲਖਨਊ, 19 ਜੂਨ (ਸ.ਬ.) ਇਲਾਹਾਬਾਦ ਹਾਈ ਕੋਰਟ ਦੀ ਇਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਬਲਾਤਕਾਰ ਦੇ ਦੋਸ਼ ਵਿੱਚ ਜੇਲ ਦੀ ਹਵਾ ਖਾਣ ਵਾਲੇ ਯੂ.ਪੀ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਲਈ 10 ਕਰੋੜ ਦੀ ਡੀਲ ਹੋਈ ਸੀ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਪੂਰੀ ਡੀਲ ਵਿੱਚ ਇਕ ਸੀਨੀਅਰ ਜੱਜ ਵੀ ਸ਼ਾਮਲ ਸੀ| ਅਸਲ ਵਿੱਚ ਪ੍ਰਜਾਪਤੀ ਨੂੰ ਮਾਮਲੇ ਵਿੱਚ ਜ਼ਮਾਨਤ ਮਿਲਣ ਦੇ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਇਸ ਦੇ ਚਲਦੇ ਅਦਾਲਤ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਸੀ| ਰਿਪੋਰਟ ਵਿੱਚ ਬੇਹੱਦ ਸੰਵੇਦਨਸ਼ੀਲ ਮਾਮਲਿਆਂ ਦੀ ਸੁਣਵਾਈ ਕਰਨ ਵਾਲੀਆਂ ਅਦਾਲਤਾਂ ਦੇ ਜੱਜਾਂ ਵੱਲੋਂ ਭ੍ਰਿਸ਼ਟਾਚਾਰ ਕੀਤੇ ਜਾਣ ਦੀ ਗੱਲ ਕਹੀ ਗਈ ਹੈ| ਇਸ ਰਿਪੋਰਟ ਵਿੱਚ ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਵਾਲੇ ਜੱਜ ਦੋਸ਼ੀ ਮਿਸ਼ਰਾ ਨੂੰ ਪਾਸਕੋ ਜੱਜ ਦੇ ਰੂਪ ਵਿੱਚ ਤੈਨਾਤੀ ਤੇ ਸਵਾਲ ਚੁੱਕਿਆ ਗਿਆ ਹੈ|
ਇਸ ਵਿੱਚ ਕਿਹਾ ਗਿਆ ਹੈ ਕਿ ਰਾਠੌਰ ਦੀ ਤੈਨਾਤੀ ਖਤਮ ਕਰਕੇ ਉਨ੍ਹਾਂ ਦੀ ਥਾਂ ਤਿੰਨ ਹਫਤੇ ਬਾਅਦ ਰਿਟਾਇਰ ਹੋ ਰਹੇ ਰਾਠੌਰ ਨੂੰ ਜੱਜ ਬਣਾਇਆ ਗਿਆ| ਇਸ ਦਾ ਕੋਈ ਉਚਿਤ ਕਾਰਨ ਨਹੀਂ ਸੀ| ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਲਈ 10 ਕਰੋੜ ਦਿੱਤੇ ਗਏ ਸੀ, ਜਿਸ ਵਿੱਚੋਂ ਅੱਧੇ ਵਿਚੋਲਗੀ ਕਰ ਰਹੇ ਵਕੀਲਾਂ ਨੂੰ ਮਿਲੇ ਅਤੇ ਬਾਕੀ ਕੇਸ ਦੀ ਸੁਣਵਾਈ ਕਰ ਰਹੇ ਜੱਜਾਂ ਨੂੰ ਦਿੱਤੇ ਗਏ|

Leave a Reply

Your email address will not be published. Required fields are marked *