ਗਾਜਾ ਪੱਟੀ ਵਿੱਚ ਹਿੰਸਾ, 33 ਫਿਲਸਤੀਨੀ ਜ਼ਖਮੀ

ਗਾਜਾ, 8 ਦਸੰਬਰ (ਸ.ਬ.) ਇਥੋਂ ਦੇ ਸਰਹੱਦੀ ਇਲਾਕੇ ਦੇ ਨੇੜੇ ਇਜ਼ਰਾਇਲੀ ਫੌਜੀਆਂ ਦੇ ਨਾਲ ਹੋਈਆਂ ਝੜਪਾਂ ਵਿੱਚ ਘੱਟ ਤੋਂ ਘੱਟ 33 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ| ਗਾਜਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਕੇਦਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਕੇਦਰਾ ਨੇ ਦੱਸਿਆ ਕਿ ਗ੍ਰੇਟ ਮਾਰਚ ਆਫ ਰਿਟਰਨ ਦੇ 37ਵੇਂ ਗਾਜਾ ਪੱਟੀ ਦੇ ਸਰਹੱਦੀ ਇਲਾਕੇ ਵਿੱਚ ਇਜ਼ਰਾਇਲੀ ਫੌਜੀਆਂ ਨਾਲ ਹੋਈਆਂ ਝੜਪਾਂ ਵਿੱਚ ਕੁੱਲ 33 ਫਿਲਸਤੀਨੀ ਨਾਗਰਿਕ ਜ਼ਖਮੀ ਹੋ ਗਏ| ਚਸ਼ਮਦੀਦਾਂ ਤੇ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜੀਆਂ ਨੇ ਫਿਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਨ੍ਹਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਗੋਲੀਬਾਰੀ ਕੀਤੀ| ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਇਜ਼ਰਾਇਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਫਿਲਸਤੀਨੀ ਝੰਡੇ ਲਹਿਰਾਏ|
ਜ਼ਿਕਰਯੋਗ ਹੈ ਕਿ ਗਾਜਾ ਸਰਹੱਦ ਖੇਤਰ ਦੇ ਨੇੜੇ ਇਸ ਸਾਲ ਮਾਰਚ ਤੋਂ ਹੀ ਇਜ਼ਰਾਇਲੀ ਤੇ ਫਿਲਸਤੀਨੀ ਨਾਗਰਿਕਾਂ ਦੇ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ| ਗ੍ਰੇਟ ਮਾਰਚ ਆਫ ਰਿਟਰਨ ਦੀ ਸ਼ੁਰੂਆਤ ਤੋਂ ਹੁਣ ਤੱਕ ਇਜ਼ਰਾਇਲੀ ਫੌਜੀਆਂ ਨਾਲ ਹੋਈਆਂ ਝੜਪਾਂ ਸਮੇਤ ਸੈਂਕੜੇ ਫਿਲਸਤੀਨੀ ਮਾਰੇ ਜਾ ਚੁੱਕੇ ਹਨ|

Leave a Reply

Your email address will not be published. Required fields are marked *