ਗਾਜਾ ਵਿੱਚ ਇਜ਼ਰਾਇਲੀ ਫੌਜ ਦੇ ਹਮਲੇ ਵਿੱਚ 1 ਵਿਅਕਤੀ ਦੀ ਮੌਤ, 150 ਤੋਂ ਵਧ ਜ਼ਖਮੀ

ਗਾਜਾ ਸਿਟੀ, 12 ਮਈ (ਸ.ਬ.) ਗਾਜਾ ਵਿਚ ਦਹਾਕਿਆਂ ਪੁਰਾਣੀ ਘੇਰਾਬੰਦੀ ਖਤਮ ਕਰਨ ਲਈ ਸਰਹੱਦ ਤੇ ਜੁੱਟੇ ਪ੍ਰਦਰਸ਼ਨਕਾਰੀਆਂ ਦੀ ਭੀੜ ਤੇ ਇਜ਼ਰਾਇਲ ਦੀ ਫੌਜ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 176 ਹੋਰ ਜ਼ਖਮੀ ਹੋ ਗਏ| ਗਾਜਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਬੀਤੇ ਦਿਨੀਂ ਇਜ਼ਰਾਇਲ ਵੱਲੋਂ ਗੋਲੀਬਾਰੀ ਵਿਚ 40 ਸਾਲ ਦੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ, ਜਦੋਂ ਕਿ 176 ਹੋਰ ਜ਼ਖਮੀ ਹੋ ਗਏ| ਮੰਤਰਾਲੇ ਨੇ ਕਿਹਾ ਹੈ ਕਿ ਜ਼ਖਮੀਆਂ ਵਿਚੋਂ 10 ਦੀ ਹਾਲਤ ਗੰਭੀਰ ਹੈ, ਜਿਸ ਵਿਚ 16 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ, ਜਿਸ ਦੇ ਸਿਰ ਵਿਚ ਗੋਲੀ ਲੱਗੀ ਹੈ| ਫੌਜ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਗਾਜਾ ਦੇ ਇਕ ਇੰਧਣ ਕੰਪਲੈਕਸ ਵਿਚ ਅੱਗ ਲਗਾ ਦਿੱਤੀ, ਜਿਸ ਨਾਲ 90 ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ| ਇਸ ਨਾਲ ਡੀਜ਼ਲ ਅਤੇ ਨਿਰਮਾਣ ਸਮੱਗਰੀ ਦੇ ਇੰਪੋਰਟ ਵਿਚ ਵੀ ਰੁਕਾਵਟ ਪੈਦਾ ਹੋਈ ਹੈ| ਜ਼ਿਕਰਯੋਗ ਹੈ ਕਿ ਇਜ਼ਰਾਇਲੀ ਗੋਲੀਬਾਰੀ ਵਿਚ 30 ਮਾਰਚ ਤੋਂ ਹੁਣ ਤੱਕ 41 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1800 ਤੋਂ ਵਧ ਲੋਕ ਜ਼ਖਮੀ ਹੋ ਗਏ ਹਨ|

Leave a Reply

Your email address will not be published. Required fields are marked *