ਗਾਰਡੀਅਨਜ਼ ਆਫ ਗਵਰਨੈਸ ਦੀ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ : ਡੀ.ਸੀ.

ਐਸ.ਏ.ਐਸ ਨਗਰ, 10 ਜੁਲਾਈ (ਸ.ਬ.) ਖੁਸ਼ਹਾਲੀ ਦੇ ਰਾਖਿਆਂ (ਗਾਰਡੀਅਨਜ਼ ਆਫ ਗਵਰਨੈਸ) ਦੀ ਸਰਕਾਰ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ ਤੌਰ ਤੇ ਨਿਗਰਾਨੀ ਕਰਨ ਦੀ ਡਿਊਟੀ ਸੌਂਪੀ ਗਈ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹੇ ਦੇ ਸਮੂਹ ਗਾਰਡੀਅਨਜ਼ ਆਫ ਗਵਰਨੈਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਸ੍ਰੀਮਤੀ ਸਪਰਾ ਨੇ ਕਿਹਾ ਕਿ ਗਾਰਡੀਅਨਜ਼ ਆਫ ਗਵਰਨੈਸ ਦਾ ਜਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਹਤਰ ਤਾਲਮੇਲ ਹੋਣਾ ਲਾਜ਼ਮੀ ਹੈ ਜਿਸ ਦੇ ਹੋਰ ਸਾਰਥਿਕ ਨਤੀਜੇ ਸਾਹਮਣੇ ਆਉਣਗੇ ਅਤੇ ਆਪਸੀ ਤਾਲਮੇਲ ਰਾਹੀਂ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਹੋਰ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ| ਉਨ੍ਹਾਂ ਦੱਸਿਆ ਕਿ ਗਾਰਡੀਅਨਜ਼ ਆਫ ਗਵਰਨੈਸ ਦੇ ਜਿਲ੍ਹਾ ਪੱਧਰ, ਤਹਿਸੀਲ ਪੱਧਰ ਦੇ ਮੁੱਖੀਆਂ ਅਤੇ ਸੁਪਰਵਾਇਜ਼ਰਾਂ ਨਾਲ ਹਰੇਕ ਮਹੀਨੇ ਦੀ 10 ਤਾਰੀਖ ਨੂੰ ਜਿਲ੍ਹਾ ਪੱਧਰ ਤੇ ਮੀਟਿੰਗ ਹੋਇਆ ਕਰੇਗੀ, ਜਿਸ ਵਿੱਚ ਲੋਕ ਮਸਲੇ ਵਿਚਾਰੇ ਜਾਣਗੇ| ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਗਾਰਡੀਅਨਜ਼ ਆਫ ਗਵਰਨੈਸ ਵੱਲੋਂ ਪ੍ਰਾਪਤ ਹੋਈਆਂ ਲੋਕ ਮਸਲਿਆਂ ਸਬੰਧੀ ਦਰਖਾਸਤਾਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ| ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਵੀ ਗਾਰਡੀਅਨਜ਼ ਆਫ ਗਵਰਨੈਸ ਨਾਲ ਸਮੇਂ ਸਮੇਂ ਤੇ ਮੀਟਿੰਗਾਂ ਕਰਨ ਲਈ ਆਖਿਆ ਅਤੇ ਲੋਕ ਮਸਲਿਆਂ ਸਬੰਧੀ ਫੀਡ ਬੈਕ ਲੈ ਕੇ ਉਸ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਦਰਪੇਸ਼ ਸਮਸਿਆਵਾਂ ਦਾ ਹੱਲ ਹੋ ਸਕੇ| ਉਨ੍ਹਾਂ ਇਸ ਮੌਕੇ ਗਾਰਡੀਅਨਜ਼ ਆਫ ਗਵਰਨੈਸ ਦੇ ਤਹਿਸੀਲ ਪੱਧਰ ਦੇ ਕੁਆਰਡੀਨੇਟਰਾਂ ਨੂੰ ਐਸ.ਡੀ.ਐਮਜ਼ ਨਾਲ ਵੀ ਰਾਬਤਾ ਕਾਇਮ ਰੱਖਣ ਲਈ ਆਖਿਆ|
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮੂਹ ਗਾਰਡੀਅਨਜ਼ ਆਫ ਗਵਰਨੈਸ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਨੇੜਲੇ ਪੈਂਦੇ ਸਾਂਝ ਕੇਂਦਰਾਂ ਰਾਹੀਂ ਡੈਪੋ ਵਜੋਂ ਵੀ ਰਜਿਸਟਰਡ ਕਰਾਉਣ| ਉਨ੍ਹਾਂ ਕਿਹਾ ਕਿ ਗਾਰਡੀਅਨਜ਼ ਆਫ ਗਵਰਨੈਸ ਜਿਲ੍ਹੇ ਵਿੱਚ ਨਸ਼ਿਆਂ ਦਾ ਮੁਕਮੰਲ ਖਾਤਮਾ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ|
ਇਸ ਮੌਕੇ ਗਾਰਡੀਅਨਜ਼ ਆਫ ਗਵਰਨੈਸ ਦੇ ਜਿਲ੍ਹਾ ਮੁੱਖੀ (ਸੇਵਾ ਮੁਕਤ) ਕਰਨਲ ਬਲਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ , ਸਹਾਇਕ ਕਮਿਸ਼ਨਰ (ਜ) ਸ਼੍ਰੀ ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕ) ਡਾ. ਪਾਲਿਕਾ ਅਰੋੜਾ, ਡੀ.ਡੀ.ਪੀ.ਓ ਸ੍ਰੀ ਡੀ.ਕੇ ਸਾਲਦੀ, ਸਕੱਤਰ ਜਿਲ੍ਹਾ ਪ੍ਰੀਸ਼ਦ ਸ. ਰਵਿੰਦਰ ਸਿੰਘ ਸੰਧੂ, ਤਹਿਸੀਲ ਭਲਾਈ ਅਫਸਰ ਪਰਮਜੀਤ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਵਿੰਦਰ ਸਿੰਘ, ਤਹਿਸੀਲ ਸੁਪਰਵਾਇਜ਼ਰ ਜੀ.ਓ.ਜੀ ਮੁਹਾਲੀ ਸ੍ਰੀ ਭਗਵੰਤ ਸਿੰਘ ਸਮੇਤ ਜਿਲ੍ਹੇ ਦੇ ਸਮੂਹ ਗਾਰਡੀਅਨਜ਼ ਆਫ ਗਵਰਨੈਸ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *