ਗਾਜ਼ੀਆਬਾਦ: ਮੈਟਰੋ ਸਟੇਸ਼ਨ ਪੁੱਲ ਦਾ ਗਾਰਡਰ ਆਟੋ ਤੇ ਡਿੱਗਿਆ, ਲੜਕੀ ਦੀ ਮੌਤ

ਨਵੀਂ ਦਿੱਲੀ, 23 ਅਪ੍ਰੈਲ (ਸ.ਬ.) ਇਸ ਸਮੇਂ ਗਾਜ਼ੀਆਬਾਦ ਦੇ ਮੋਹਨਨਗਰ ਨਿਰਮਾਣ ਅਧੀਨ ਮੈਟਰੋ ਸਟੇਸ਼ਨ ਪੁੱਲ ਦਾ ਗਾਰਡਰ ਆਟੋ ਤੇ ਡਿੱਗਣ ਨਾਲ ਆਟੋ ਵਿੱਚ ਸਵਾਰ ਲੜਕੀ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਗਾਰਡਰ ਡਿੱਗਣ ਨਾਲ ਆਟੋ ਅਤੇ ਇਕ ਕਾਰ ਵੀ ਲਪੇਟ ਵਿੱਚ ਆ ਗਏ, ਜਿਸ ਨਾਲ ਆਟੋ ਵਿੱਚ ਸਵਾਰ ਲੜਕੀ ਦੀ ਮੌਤ ਹੋ ਗਈ, ਜਦੋਂ ਕਿ 5 ਤੋਂ 6 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ|

Leave a Reply

Your email address will not be published. Required fields are marked *