ਗਿਆਨੀ ਜ਼ੈਲ ਸਿੰਘ ਦੀ 26 ਵੀਂ ਬਰਸੀ ਮੌਕੇ ਉਨ੍ਹਾਂ ਦੀ ਸਮਾਧ ਤੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦਿੱਲੀ, 26 ਦਸੰਬਰ (ਸ਼ਬ ਗਿਆਨੀ ਜ਼ੈਲ ਸਿੰਘ ਦੀ 26 ਵੀਂ ਬਰਸੀ ਮੌਕੇ ਦਿੱਲੀ ਵਾਸੀਆਂ ਵਲੋਂ ਉਨ੍ਹਾਂ ਦੀ ਸਮਾਧ ਤੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਆਜ਼ਾਦੀ ਦੇ ਸਮੇਂ ਕੀਤੇ ਸੰਘਰਸ਼ਾਂ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ, ਫਿਰ ਗ੍ਰਹਿ ਮੰਤਰੀ ਭਾਰਤ ਸਰਕਾਰ ਅਤੇ ਭਾਰਤ ਦੇ ਰਾਸ਼ਟਰਪਤੀ ਵਜੋਂ ਕੀਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰ ਸਿੰਘ ਗਾਗੀ ਨੇ ਕਿਹਾ ਕਿ ਗਿਆਨੀ ਜੀ ਨੇ ਆਪਣੇ ਕੰਮ ਨੂੰ ਹਮੇਸ਼ਾ ਮੁੱਖ ਰਖਿਆ ਅਤੇ ਦੇਸ਼ ਕੌਮ ਦੀ ਨਿੱਠਕੇ ਸੇਵਾ ਕੀਤੀ।
ਇਸ ਮੌਕੇ ਵਿਰਾਸਤ ਸਿਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਪੰਥਕ ਵਿਚਾਰ ਧਾਰਾ ਨਾਲ ਇੰਨਾਂ ਜੁੜੇ ਸਨ ਕਿ ਭਾਰਤ ਸਰਕਾਰ ਵਿੱਚ ਗ੍ਰਹਿ ਮੰਤਰੀ ਹੁੰਦਿਆਂ ਵੀ ਲੱਖੀ ਸ਼ਾਹ ਵਣਜਾਰਾ ਹਾਲ ਦੇ ਲੈਂਟਰ ਦੀ ਕਾਰ ਸੇਵਾ ਵਿੱਚ ਆਪ ਇਕ ਨਿਮਾਣਾ ਸਿੱਖ ਵਜੋਂ ਟੋਕਰੀ ਚੁੱਕ ਕੇ ਸੇਵਾ ਵਿੱਚ ਹਿੱਸਾ ਪਾਇਆ। ਨਾਲ ਹੀ ਉਹ ਸਿਆਸਤ ਦੇ ਇੰਨੇ ਮਾਹਿਰ ਸਨ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਕਾਰਜਕਾਲ ਵਿੱਚ ਅਪਣੇ ਅਧਿਕਾਰਾਂ ਦਾ ਬਾਖੁਬੀ ਉਪਯੋਗ ਕੀਤਾ।
ਇਸ ਮੌਕੇ ਵਿਰਾਸਤ ਟਰੱਸਟ ਦੇ ਅੰਤਰਿਮ ਮੈਂਬਰ ਮਨਜੀਤ ਸਿੰਘ, ਰਾਮਗੜ੍ਹੀਆ ਬੋਰਡ ਦਿੱਲੀ ਦੇ ਅੰਤਰਿਮ ਮੈਂਬਰ ਬਲਵਿੰਦਰ ਸਿੰਘ ਸੰਧੂ, ਅਵਤਾਰ ਸਿੰਘ ਭੁਰਜੀ, ਕਰਨੈਲ ਸਿੰਘ, ਭੁਪਿੰਦਰ ਸਿੰਘ (ਰਿਟਾਇਰਡ ਆਈ ਏ ਐਸ਼) ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸਨ।