ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਵਿਗਿਆਨਕ ਰੰਗੋਲੀ ਦੀ ਨੁਮਾਇਸ਼ ਦਾ ਆਯੋਜਨ

ਐਸ ਏ ਐਸ ਨਗਰ, 18 ਜਨਵਰੀ (ਸ.ਬ.)  ਗਿਆਨ ਜਯੋਤੀ ਗਲੋਬਲ ਸਕੂਲ, ਫੇਜ਼-2, ਮੁਹਾਲੀ ਵਿੱਚ ਵਿਗਿਆਨਕ ਰੰਗੋਲੀ ਦੀ ਨੁਮਾਇਸ਼ ਦਾ ਆਯੋਜਨ ਕੀਤਾ ਗਿਆ| ਇਸ ਨੁਮਾਇਸ਼ ਦਾ ਮੁੱਖ ਮੰਤਵ ਪਰੰਪਰਾਗਤ ਕਲਾ ਨੂੰ ਵਿਗਿਆਨ ਪੜ੍ਹਾਉਣ ਦੇ ਸਾਧਨ ਵਜੋਂ ਵਰਤਣਾ ਸੀ| ਇਹ ਨੁਮਾਇਸ਼ ਭੌਤਿਕ ਵਿਗਿਆਨ ਦੇ ਅੰਗਾਂ ਤੇ ਮਨੁੱਖੀ ਸਰੀਰ ਦੀ ਸੰਰਚਨਾ ਨਾਲ ਸੰਬੰਧਿਤ ਸੀ|
ਦਿਮਾਗ, ਗੁਰਦਿਆਂ, ਡੀ.ਐਨ. ਏ, ਪਾਚਣ ਪ੍ਰਣਾਲੀ, ਸਾਹ ਪ੍ਰਣਾਲੀ, ਪੈਰਾਮੀਸ਼ੀਅਮ, ਬੈਕਟੀਰੀਆਂ, ਯੁਗਲੀਨਾ, ਨਿਊਰਾਨ ਤੇ ਦਿਲ ਦੇ ਚਿੱਤਰਬੜੀ ਸੁੱਘੜਤਾ ਨਾਲ ਇਸ ਨੁਮਾਇਸ਼ ਵਿੱਚ ਬਣਾਏ ਗਏ|
ਇਸ ਮੌਕੇ ਤੇ ਗਿਆਨ ਜਯੋਤੀ ਗਲੋਬਲ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਬੇਦੀ ਨੇ ਕਿਹਾ ਕਿ ਕਿਸੇ ਵੀ ਵਿਸ਼ੇ ਦੀ ਗ੍ਰਾਫ ਦੀ ਸਹਾਇਤਾ ਨਾਲ ਕੀਤੀ ਗਈ ਪ੍ਰਦਰਸ਼ਨੀ ਹਮੇਸ਼ਾ ਵਿਦਿਆਰਥੀਆਂ ਨੂੰ ਉਹ ਵਿਸ਼ਾ ਚੰਗੀ ਤਰ੍ਹਾਂ ਸਮਝਣ ਵਿੱਚ ਸਹਾਇਕ ਹੁੰਦੀ ਹੈ|

Leave a Reply

Your email address will not be published. Required fields are marked *