ਗਿਆਨ ਜਯੋਤੀ ਵਿੱਚ 15 ਵੇਂ ਡਿਗਰੀ ਵੰਡ ਸਮਾਰੋਹ ਦਾ ਆਯੋਜਨ

ਐਸ ਏ ਐਸ ਨਗਰ, 8 ਅਪ੍ਰੈਲ (ਸ.ਬ.) ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ, ਫ਼ੇਜ਼ – 2 ਮੁਹਾਲੀ ਵਿੱਚ 15 ਵਾ ਸਾਲਾਨਾ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਐਮ. ਬੀ. ਏ, ਐਮ. ਸੀ.ਏ, ਬੀ ਟੈੱਕ, ਬੀ.ਬੀ.ਏ ਤੇ ਬੀ. ਸੀ. ਏ ਦੇ 239 ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਨਿਵਾਜਿਆ ਗਿਆ| ਇਸ ਮੌਕੇ ਤੇ ਯੁਗਾਂਡਾ ਦੇ ਹਾਈ ਕਮਿਸ਼ਨਰ ਆਇਲਜ਼ਬੈੱਥ ਨੈਪTਕ ਨੇ ਮੁੱਖ ਮਹਿਮਾਨ ਵਜੋਂ ਸਮਾਰੋਹ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ| ਸਮਾਰੋਹ ਦੀ ਸ਼ੁਰੂਆਤ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਗਾਇਨ ਅਤੇ ਮੁੱਖ ਮਹਿਮਾਨ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ | ਇਸ ਤੋਂ ਬਾਅਦ ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਪਾਸ ਹੋਏ ਐਮ ਬੀ ਏ, ਐਮ ਸੀ ਏ, ਬੀ. ਬੀ. ਏ .ਬੀ. ਸੀ. ਏ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ |
ਹਾਈ ਕਮਿਸ਼ਨਰ ਆਇਲਜ਼ਬੈੱਥ ਨੇ ਕਿਹਾ ਕਿ ਵਿਦਿਆਰਥੀ  ਜਿੱਥੇ ਇਕ ਪਾਸੇ ਡਿਗਰੀ ਦੇ ਰੂਪ ਵਿਚ ਸਖ਼ਤ ਮਿਹਨਤ ਦਾ ਮਿੱਠਾ ਫਲ ਲੈਦੇ ਹਨ, ਉਸ ਦੇ ਦੇ ਨਾਲ ਹੀ ਇਕ ਚੈਲੇਜ਼ ਭਰੀ ਜ਼ਿੰਦਗੀ ਵੀ ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ ਹੈ| ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨ ਹਾਸਿਲ ਕੀਤੀ ਸਿੱਖਿਆਂ ਨੂੰ ਦੇਸ਼ ਦੇ ਉੱਜਲ ਭਵਿਖ ਲਈ ਵਰਤਣ, ਇਸ ਨਾਲ ਉਨ੍ਹਾਂ ਦੀ ਤਰੱਕੀ ਦੇ ਨਾਲ ਨਾਲ ਰਾਸ਼ਟਰ ਦੀ ਤਰੱਕੀ ਹੋਣਾ ਲਾਜ਼ਮੀ ਹੈ|

Leave a Reply

Your email address will not be published. Required fields are marked *