ਗਿਆਨ ਜਯੋਤੀ ਸਕੂਲ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ, 22 ਫਰਵਰੀ (ਸ.ਬ.)  ਗਿਆਨ ਜਯੋਤੀ ਗਲੋਬਲ ਸਕੂਲ, ਫੇਜ਼-2, ਮੁਹਾਲੀ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ| ਇਸ ਮੌਕੇ ਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਹਨਾਂ ਨੂੰ ਰੁਖਸਤ ਕਰਨ ਲਈ ਇੱਕ ਰੰਗਾਰੰਗ ਸੰਸਕ੍ਰਿਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ| ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਬੇਦੀ ਨੇ ਇਸ ਵਿਦਾਇਗੀ ਪਾਰਟੀ ਦੀ ਪ੍ਰਧਾਨਗੀ ਕੀਤੀ|
ਇਸ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਦੇਵੀ ਤੋਂ ਅਸ਼ੀਰਵਾਦ ਲੈ ਕੇ ਤੇ ਦੀਵਾ ਜਲਾ ਕੇ ਕੀਤੀਗਈ|
ਗਿਆਰਵੀਂ ਜਮਾਤ ਦੇ ਗੌਰਵ ਸੇਠ ਨੇ ਆਪਣੇ ਬਰੇਕ ਡਾਂਸ ਪੇਸ਼ ਕੀਤਾ| ਇਸ ਮੌਕੇ ਵਿਦਿਆਰਥੀਆਂ ਵੱਲੋਂ ਪੱਛਮੀ ਨਾਚ, ਬਾਲੀਵੁੱਡ ਨਾਚ ਤੇ ਭੰਗੜਾ                 ਪੇਸ਼ ਕੀਤਾ ਗਿਆ ਜੋ ਉਹਨਾਂ ਦੇ ਫੈਸ਼ਨ ਸ਼ੋਅ ਦੇ ਥੀਮ ਤੇ ਮਿਸਟਰ ਤੇ ਮਿਸ ਗਿਆਨ ਜਯੋਤੀ ਚੁਨਣ ਤੇ ਅਧਾਰਿਤ ਸੀ|
ਮਿਸ ਉਮੰਗ ਠਾਕੁਰ ਨੂੰ ਮਿਸ ਗਿਆਨ ਜਯੋਤੀ ਦਾ ਤਾਜ ਪਹਿਨਾਇਆ ਗਿਆ ਤੇ ਮਾਸਟਰ ਹਰਸ਼ ਚੌਧਰੀ ਨੂੰ ਮਿਸਟਰ ਗਿਆਨ ਜਯੋਤੀ ਚੁਣਿਆ ਗਿਆ|

Leave a Reply

Your email address will not be published. Required fields are marked *