ਗਿਆਨ ਜਯੋਤੀ ਸਕੂਲ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਾਰੀ ਧਰਤੀ ਨੂੰ ਸਾਫ – ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ| ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਫੇਸ ਪੇਂਟਿੰਗ, ਸਤੁੰਲਿਤ ਭੋਜਨ ਖਾਣ ਦੀਆਂ ਆਦਤਾਂ, ਸਲੋਗਨ ਲਿਖਣ ਤੇ ਪੋਸਟਰ ਬਣਾਉਣ ਵਿੱਚ ਹਿੱਸਾ ਲਿਆ|
ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਮੌਕੇ ਤੇ ਆਪਣੀ ਧਰਤੀ ਮਾਂ ਨੂੰ ਸਾਫ ਤੇ ਹਰਿਆ ਭਰਿਆ ਰੱਖਣ ਦੀ ਸਹੁੰ ਚੁੱਕੀ| ਛੋਟੇ-ਛੋਟੇ ਬੱਚਿਆਂ ਵੱਲੋਂ ਆਪਣੇ ਸਕੂਲ ਵਿੱਚ ਕਈ ਪੌਦੇ ਲਗਾਏ ਗਏ| ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਬੇਦੀ ਨੇ ਬੱਚਿਆਂ ਨੂੰ ਆਪਣੀ ਧਰਤੀ ਮਾਂ ਦੀ ਸੁੱਰਖਿਆ ਤੇ ਇਸਦੇ ਖਤਮ ਹੋ ਰਹੇ ਕੁਦਰਤੀ ਸੰਸਾਧਨਾਂ ਦੀ ਬਚਤ ਨਾਲ ਸੰਬੰਧਿਤ ਉਹਨਾਂ ਦੀਆਂ ਜਿੰਮੇਵਾਰੀਆਂ ਯਾਦ ਕਰਵਾਈਆਂ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ|

Leave a Reply

Your email address will not be published. Required fields are marked *