ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਸੀਨੀਅਰ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ, 24 ਅਪ੍ਰੈਲ (ਸ.ਬ.) ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟਸ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਪਾਸ ਆਊਟ ਹੋ ਰਹੇ ਆਪਣੇ ਸੀਨੀਅਰ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ| ਇਸ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਕੀਤੀ| ਜਿਸ ਤੋਂ ਬਾਅਦ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸਦਾ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਨੰਦ ਮਾਣਿਆ| ਚੇਅਰਮੈਨ ਜੇ ਐਸ ਬੇਦੀ ਨੇ ਕਿਹਾ ਕਿ ਉੱਚ ਵਿਦਿਆ ਹਾਸਿਲ ਕਰਨ ਤੋਂ ਬਾਅਦ ਇਕ   ਚੈਲੇਜ਼ ਭਰੀ ਜ਼ਿੰਦਗੀ ਸਭ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਜੋ ਕਿ ਸਖ਼ਤ ਮਿਹਨਤ ਤੋਂ ਬਾਅਦ ਸਫਲਤਾ ਦੀਆਂ ਪੌੜੀਆਂ ਦੀ ਮੰਜ਼ਿਲ ਤੇ ਪਹੁੰਚਾਉਂਦੀ ਹੈ|
ਸਭਿਆਚਾਰਕ ਪ੍ਰੋਗਰਾਮ ਵਿੱਚ ਜੂਨੀਅਰ ਵਿਦਿਆਰਥੀਆਂ ਦੇ ਨਾਲ ਨਾਲ ਸੀਨੀਅਰ ਵਿਦਿਆਰਥੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ | ਇਸ ਦੌਰਾਨ ਮਿਸਟਰ ਐਂਡ ਮਿਸ ਗਿਆਨ ਜੋਤੀ ਦਾ ਈਵੈਂਟ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਵਿਦਿਆਰਥੀਆਂ ਨੇ ਖ਼ੂਬਸੂਰਤ ਲਿਬਾਸਾਂ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ|
ਕਈ ਤਰ੍ਹਾਂ ਦੇ ਸਵਾਲਾਂ ਜਵਾਬਾਂ, ਕੈਟ ਵਾਕ ਅਤੇ ਹੋਰ ਕਈ ਸਖ਼ਤ ਮੁਕਾਬਲਿਆਂ ਤੋਂ ਬਾਅਦ ਯੋਗਤਾ ਨੂੰ ਮਿਸ ਫਿਅਰਵੈਲ ਅਤੇ ਕੈਵਿਨ ਇਬਾਰਹਿਮ ਨੂੰ ਮਿਸਟਰ ਫਿਅਰਵੈਲ ਦਾ ਖ਼ਿਤਾਬ ਦਿਤਾ ਗਿਆ| ਜਦ ਕਿ ਮਿਸਟਰ ਅਤੇ ਮਿਸ ਈਵ ਦਾ ਖ਼ਿਤਾਬ ਪੂਨਮ ਵਰਮਾ ਅਤੇ ਉਮਰ ਫ਼ਾਰੂਕ ਦੀ ਝੋਲੀ ਪਿਆ|

Leave a Reply

Your email address will not be published. Required fields are marked *