ਗਿਆਨ ਜੋਤੀ ਗਰੁੱਪ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਐਮ.ਬੀ.ਏ, ਐਮ.ਸੀ.ਏ, ਬੀ.ਬੀ.ਏ ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ| ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ.       ਬੇਦੀ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਾਜਿਰ ਹੋਏ| ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ|
ਗਿਆਨ ਜੋਤੀ ਗਰੁੱਪ ਚੇਅਰਮੈਨ ਜੇ ਐਸ ਬੇਦੀ ਨੇ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸਫਲਤਾ ਦੀ ਪੌੜੀ ਚੜ੍ਹਦੇ ਹੋਏ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣਾ ਚਾਹੁੰਦੇ ਹਨ ਤਾਂ ਇਸ ਲਈ ਲਗਾਤਾਰ ਮਿਹਨਤ ਅਤੇ ਲਗਨ ਜ਼ਰੂਰੀ ਹੈ|
ਜੂਨੀਅਰ ਵਿੰਗ ਵਿਚੋਂ ਸੋਨਾਲੀ ਕੌਲ ਨੂੰ ਮਿਸ ਫੀਅਰਵੈਲ ਅਤੇ ਕਰਨਪਾਲ ਸਿੰਘ ਨੂੰ ਮਿਸਟਰ ਫੀਅਰਵੈਲ ਐਲਾਨਿਆ ਗਿਆ, ਜਦ ਕਿ ਬਿੰਦਿਖਾ ਥਾਪਾ ਅਤੇ ਸੰਜੇ ਕੁਮਾਰ ਨੂੰ ਮਿਸਟਰ ਹੈਂਡਸਮ ਅਤੇ ਮਿਸ ਈਟੈਲੀਜ਼ੈਂਟ ਐਲਾਨਿਆ ਗਿਆ | ਸੀਨੀਅਰ ਵਿੰਗ ਵਿਚ  ਹਰਵਿੰਦਰ ਕੌਰ ਨੂੰ  ਮਿਸ ਫੀਅਰਵੈਲ ਅਤੇ ਅਰਵਿੰਦਰ ਸ਼ਰਮਾ ਨੂੰ ਮਿਸਟਰ ਫੀਅਰਵੈਲ ਐਲਾਨਿਆ ਗਿਆ| ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਅਨੀਤ ਬੇਦੀ  ਵੱਲੋਂ ਤਾਜ ਪਹਿਨਾਏ ਗਏ|

Leave a Reply

Your email address will not be published. Required fields are marked *