ਗਿਆਨ ਜੋਤੀ ਵਿਖੇ ਊਰਜਾ ਬਚਾਓ ਦਿਵਸ ਦਾ ਆਯੋਜਨ

ਐਸ ਏ ਐਸ ਨਗਰ, 14 ਦਸੰਬਰ (ਸ.ਬ.) ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਵਿਸ਼ਵ ਊਰਜਾ ਦਿਵਸ ਮੌਕੇ ਕੈਂਪਸ ਵਿਚ ਸੈਮੀਨਾਰ ਅਤੇ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਊਰਜਾ ਦੀ ਸੰਭਾਲ ਸਬੰਧੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ| ਜਦ ਕਿ ਇਸ ਦੌਰਾਨ ਆਸ ਪਾਸ ਦੇ ਸਕੂਲਾਂ ਦੇ  ਵਿਦਿਆਰਥੀਆਂ ਦਰਮਿਆਨ ਊਰਜਾ ਬਚਾਊ ਵਿਸ਼ੇ ਤੇ ਇਕ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ| ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ.ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ  ਹੋ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ|
ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ  ਕੁਦਰਤੀ  ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਕੁਦਰਤੀ ਊਰਜਾ ਦੇ ਨਵੇਂ ਅਤੇ ਦੁਬਾਰਾ ਵਰਤੋਂ ਵਿਚ ਆ ਸਕਣ ਵਾਲੇ ਸੋਮਿਆਂ ਦੇ ਵਿਸਥਾਰ ਲਈ ਲਾਮਬੰਦ ਹੋਣਾ ਚਾਹੀਦਾ ਹੈ, ਕਿਉਂ ਜੋ ਪੁਰਾਣੇ ਵਰਤੇ ਜਾ ਰਹੇ ਕੁਦਰਤੀ ਸੋਮੇ ਜਿਵੇਂ ਪੈਟਰੋਲੀਅਮ ਪਦਾਰਥ, ਕੋਇਲਾ ਆਦਿ  ਦਿਨ ਦਿਨ ਘੱਟ ਹੋ ਰਹੇ ਹਨ|

Leave a Reply

Your email address will not be published. Required fields are marked *