ਗਿਆਨ ਜੋਤੀ ਵਿਖੇ ਨਵਾਂ ਸਾਲ ਸਬੰਧੀ ਸਮਾਗਮ ਕਰਵਾਇਆ

ਐਸ ਏ ਐਸ ਨਗਰ, 31 ਦਸੰਬਰ (ਸ.ਬ.) ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ,ਫ਼ੇਜ਼ 2 ਵੱਲੋਂ  ਨਵੇਂ ਸਾਲ ਦੀ ਪੂਰਬ ਸੰਧਿਆ ਮੌਕੇ ਕੈਂਪਸ ਵਿਚ ਕੇਕ ਕੱਟ ਕੇ ਅਤੇ ਕਰਮਚਾਰੀ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਮਨਾਇਆ ਗਿਆ | ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਅਤੇ ਡਾਇਰੈਕਟਰ ਅਨੀਤ ਬੇਦੀ ਵੱਲੋਂ ਕੇਕ ਕੱਟਿਆਂ ਗਿਆ| ਡਾਇਰੈਕਟਰ ਅਨੀਤ ਬੇਦੀ ਨੇ ਦੱਸਿਆ ਕਿ ਗਿਆਨ ਜੋਤੀ ਗਰੁੱਪ ਵੱਲੋਂ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਲਈ ਕਰਮਚਾਰੀ ਪੁਰਸਕਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ| ਇਸ ਦੌਰਾਨ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਨਕਦ ਪੁਰਸਕਾਰ ਨਾਲ ਨਿਵਾਜਿਆ             ਜਾਵੇਗਾ|

Leave a Reply

Your email address will not be published. Required fields are marked *