ਗਿਆਨ ਜੋਤੀ ਵਿਖੇ ਸੈਮੀਨਾਰ ਦਾ ਆਯੋਜਨ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ  ਪੀ ਟੀ ਯੂ ਅਤੇ ਮਨੁੱਖੀ ਸ੍ਰੋਤ ਮੰਤਰਾਲੇ ਦੇ ਸਹਿਯੋਗ ਨਾਲ ਡਿਜੀਟਲ ਭੁਗਤਾਨ ਸਿਸਟਮ ਨਾਲ ਜਾਣੂ ਕਰਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਵਿਦਿਆਰਥੀਆਂ ਨੂੰ ਆਨ ਲਾਈਨ ਭੁਗਤਾਨ ਦੇ ਤਰੀਕੇ, ਵੱਖ ਵੱਖ ਵਿਭਾਗਾਂ ਵੱਲੋਂ ਸ਼ੁਰੂ ਕੀਤੇ ਆਨ ਲਾਈਨ  ਭੁਗਤਾਨ ਵਿਧੀਆਂ, ਆਨ ਲਾਈਨ ਭੁਗਤਾਨ ਦੇ ਫ਼ਾਇਦਿਆਂ ਆਦਿ ਸਬੰਧੀ ਜਾਣਕਾਰੀ ਵੀਡਿT, ਪੀ ਪੀ ਟੀ ਅਤੇ ਲਾਈਵ ਡੈਮੋ ਰਾਹੀਂ ਦਿਤੀ ਗਈ| ਇਸ ਦੇ ਇਲਾਵਾ ਈ ਵੈਲਵਟ ਸਿਸਟਮ ਪੇ ਟੀ ਐਮ, ਫ਼ਰੀ ਰੀਚਾਰਜ, ਯੂਨੀਫਾਈਡ ਪੇਮੈਂਟ ਜਿਹੇ ਤਰੀਕੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ|
ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ  ਸ਼ੁਰੂ ਕੀਤੀ ਆਨ ਲਾਈਨ ਭੁਗਤਾਨ ਪ੍ਰਣਾਲੀ  ਕੈਸ਼ ਲੈਸ ਅਤੇ ਸੁਰੱਖਿਅਤ ਹੋਣ ਦੇ ਨਾਲ ਨਾਲ ਆਸਾਨ ਵੀ ਹੈ|

Leave a Reply

Your email address will not be published. Required fields are marked *