ਗਿਆਨ ਸਾਗਰ ਕਾਲਜ ਦੇ ਵਿਦਿਆਰਥੀਆਂ ਵਲੋਂ ਰੋਸ ਧਰਨਾ

ਚੰਡੀਗੜ੍ਹ, 5 ਅਪ੍ਰੈਲ (ਸ.ਬ.) ਗਿਆਨ ਸਾਗਰ  ਕਾਲਜ ਬਨੂੰੜ ਦੇ ਵਿਦਿਆਰਥੀਆਂ ਵਲੋਂ ਅੱਜ ਸੈਕਟਰ 17 ਵਿਖੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ ਗਿਆ ਅਤੇ  ਹਸਪਤਾਲ ਪ੍ਰਸ਼ਾਸ਼ਨ ਵਿਰੁੱਧ ਨਾਹਰੇਬਾਜੀ ਕੀਤੀ ਗਈ|
ਇਸ ਮੌਕੇ ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਸਪਤਾਲ ਦੇ ਵਿੱਚ ਹੀ ਰਹਿਣ ਵਾਲੇ ਵਿਦਿਆਰਥੀਆਂ ਦਾ ਮਾੜਾ ਹਾਲ ਹੈ, ਹੋਸਟਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ|
ਉਹਨਾਂ ਕਿਹਾ ਕਿ 1 ਫਰਵਰੀ 2017 ਤੋਂ ਇਸ ਕਾਲਜ ਵਿੱਚ ਕਲਾਸਾਂ ਹੀ ਬੰਦ ਹਨ, ਕਿਉਂਕਿ ਹਸਪਤਾਲ ਪ੍ਰਸ਼ਾਸ਼ਨ ਨੇ ਪ੍ਰੌਫੈਸਰਾਂ ਨੁੰ ਤਨਖਾਹ ਹੀ ਨਹੀਂ ਦਿਤੀ,ਜਿਸ ਕਾਰਨ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ| ਜੂਨ -ਜੁਲਾਈ ਤੋਂ ਵਿਦਿਆਰਥੀਆਂ ਦੇ ਪੇਪਰ ਸ਼ੁਰੂ ਹੋ ਰਹੇ ਹਨ ਪਰ ਉਸ ਸਬੰਧੀ ਅਜੇ ਸਿਲੇਬਸ ਹੀ ਪੂਰਾ ਨਹੀਂ ਹੋ ਰਿਹਾ|
ਉਹਨਾਂ ਕਿਹਾ ਕਿ ਇਹ ਹਸਪਤਾਲ ਬੰਦ ਹੋਣ ਕੰਢੇ ਹੈ, ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਕੋਈ ਮਰੀਜ ਹੀ ਦਾਖਲ ਨਹੀਂ ਹੋਇਆ| ਇਸ ਹਸਪਤਾਲ ਦਾ ਬਿਜਲੀ ਕੁਨੈਕਸਨ ਵੀ ਕੱਟਿਆ ਹੋਇਆ ਹੈ ਕਿਉਂਕਿ ਹਸਪਤਾਲ ਵਾਲਿਆਂ ਨੇ ਬਿਜਲੀ ਬਿਲ ਹੀ ਨਹੀਂ ਭਰਿਆ|
ਉਹਨਾਂ ਕਿਹਾ ਕਿ 3 ਅਪ੍ਰੈਲ ਨੂੰ ਹਸਪਤਾਲ ਦੇ ਸਟਾਫ ਨੇ ਹੜਤਾਲ ਕੀਤੀ ਸੀ ਜਿਸ ਕਰਕੇ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਬਿਜਲੀ ਪਾਣੀ ਦੀ ਸਹੂਲਤ ਨਹੀਂ ਮਿਲੀ ਅਤੇ ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ|  ਇਸ ਮੌਕੇ ਉਹਨਾਂ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਇਹ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਿਹਾ ਖਿਲਵਾੜ ਰੋਕਿਆ ਜਾ ਸਕੇ|

Leave a Reply

Your email address will not be published. Required fields are marked *