ਗਿਲਕੋ ਇੰਟਰਨੈਸ਼ਨਲ ਸਕੂਲ ਦੀ ਸਾਇੰਸ ਅਧਿਆਪਕਾ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ

ਖਰੜ, 9 ਫਰਵਰੀ (ਸ.ਬ.) ਗਿਲਕੋ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਨੇਹਾ ਕੇਵਲ ਨੇ ਮੁੰਬਈ ਵਿਚ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਟ੍ਰਾਈ ਸਿਟੀ ਵਿਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ| ਜ਼ਿਕਰਯੋਗ ਹੈ ਕਿ ਟਾਟਾ ਕਲਾਸ ਵਮੈਜ਼ ਵੱਲੋਂ ਰਾਸ਼ਟਰੀ ਕਲਾਸ ਰੂਮ ਟੀਚਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ| ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਸ਼ੁਰੂ ਹੋ ਕੇ ਖੇਤਰੀ ਪੱਧਰ, ਫਿਰ ਜ਼ੋਨਲ ਪੱਧਰ ਅਤੇ ਅਖੀਰ ਵਿਚ ਰਾਸ਼ਟਰੀ ਪੱਧਰ ਤੇ ਕਰਵਾਈ ਗਈ| ਪ੍ਰਤੀਯੋਗਤਾ ਦਾ ਆਧਾਰ ਰਚਨਾਤਮਿਕ ਵਿਧੀਆਂ ਨਾਲ ਤਕਨੀਕ ਦੀ ਸਹੀ ਉਪਯੋਗ ਕਰਨ ਵਾਲੇ ਅਧਿਆਪਕਾਂ ਦੀ ਪਹਿਚਾਣ ਕਰਨਾ ਸੀ| ਇਸ ਮੁਕਾਬਲੇ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਦੇ 2500 ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲਿਆ ਸੀ ਅਤੇ ਗਿਲਕੋ ਸਕੂਲ ਦੀ ਸਾਇੰਸ ਅਧਿਆਪਕਾਂ ਨੇ ਸਭ ਨੂੰ ਪਛਾੜਦੇ ਹੋਏ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ|

Leave a Reply

Your email address will not be published. Required fields are marked *