ਗਿਲਕੋ ਪਾਮ ਵੈਲਫੇਅਰ ਸੁਸਾਇਟੀ ਨੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਖਰੜ, 8 ਸਤੰਬਰ ( ਕੁਸ਼ਲ ਆਨੰਦ) ਖਰੜ ਦੀ ਗਿਲਕੋ ਪਾਮ ਵੈਲਫੇਅਰ ਸੁਸਾਇਟੀ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ| ਇਸ ਮੌਕੇ ਭਾਜਪਾ ਜਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਰਾਣਾ ਅਤੇ ਖਰੜ ਮੰਡਲ ਦੇ ਪ੍ਰਧਾਨ ਅਮਿਤ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਸੁਸਾਇਟੀ ਦੇ ਪ੍ਰਧਾਨ ਰੌਸ਼ਨ ਲਾਲ ਕੱਕੜ ਵਲੋਂ 30 ਅਧਿਆਪਕ, 2 ਡਾਕਟਰਾਂ ਅਤੇ 70 ਸਾਲ ਤੋਂ ਵੱਧ ਉਮਰ ਦੇ 7 ਬਜੁਰਗਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕਲੱਬ ਵੱਲੋਂ ਬੱਚਿਆਂ ਦੇ ਡ੍ਰਾਇੰਗ, ਪੇਂਟਿੰਗ ਅਤੇ ਕੁਵਿਜ ਮੁਕਾਬਲੇ ਵੀ ਕਰਵਾਏ ਗਏ| ਜੇਤੂ ਬੱਚਿਆਂ ਨੂੰ ਸੁਸਾਇਟੀ ਵਲੋਂ ਇਨਾਮ ਵੰਡੇ ਗਏ|
ਇਸ ਮੌਕੇ ਕ੍ਰਿਪਾਲ ਸਿੰਘ, ਧਰਮ ਪਾਲ ਸਿੰਘ, ਸੁਖਵਿੰਦਰ ਗਿੱਲ, ਮੋਹਿਤ ਵਰਮਾ, ਹਰਿਸ਼ ਕੁਮਾਰ, ਗੁਰਪ੍ਰੀਤ ਲਾਲੀ, ਦੀਪਕ ਮਹਿਤਾ, ਆਸ਼ੀਸ਼ ਕੱਕੜ ਅਦਿ ਵਲੋਂ ਸਹਿਯੋਗ ਦਿੱਤਾ ਗਿਆ|

Leave a Reply

Your email address will not be published. Required fields are marked *