ਗਿਲਕੋ ਵੈਲੀ ਵਿੱਚ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਖਰੜ, 14 ਮਾਰਚ (ਕੁਸ਼ਲ ਆਨੰਦ) ਖਰੜ ਵਿੱਚ ਪਂੈਦੀ ਗਿਲਕੋ ਵੈਲੀ ਵਿਖੇ ਅੱਜ ਸਵੇਰੇ ਇੱਕ ਔਰਤ ਦੀ ਲਹੂ ਨਾਲ ਲੱਥਪੱਥ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ| ਸੂਚਨਾ ਪ੍ਰਾਪਤ ਹੋਣ ਤੇ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਡੀ ਐਸ ਪੀ ਗੁਰਦੇਵ ਧਾਲੀਵਾਲ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਗਿਲਕੋ ਵੈਲੀ ਦੇ ਗੇਟ ਨੰਬਰ 2 ਦੇ ਨਜ਼ਦੀਕ ਇੱਕ ਸੜਕ ਦੇ ਕਿਨਾਰੇ ਇੱਕ ਨੌਜਵਾਨ ਮਹਿਲਾ ਦੀ ਲਾਸ਼ ਪਈ ਹੈ| ਪੁਲੀਸ ਨੇ ਮੌਕੇ ਤੇ ਆ ਦੇਖਿਆ ਤਾਂ ਮ੍ਰਿਤਕ ਔਰਤ, ਜਿਸ ਦੀ ਉਮਰ 24-25 ਸਾਲ ਦੇ ਲਗਭਗ ਪ੍ਰਤੀਤ ਹੋ ਰਹੀ ਹੈ, ਖ਼ੂਨ ਨਾਲ ਲੱਥਪਥ ਸੀ| ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮਹਿਲਾ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ| ਮ੍ਰਿਤਕਾ ਦੇਖਣ ਤੋਂ ਪ੍ਰਵਾਸੀ ਔਰਤ ਲੱਗ ਰਹੀ ਹੈ ਅਤੇ ਫ਼ਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ| ਉਨਾਂ ਕਿਹਾ ਕਿ ਇਸ ਮਹਿਲਾ ਦੀ ਮੌਤ ਕਿਸ ਤਰ੍ਹਾਂ ਹੋਈ ਅਤੇ ਮੌਤ ਤੋਂ ਪਹਿਲਾਂ ਇਸ ਨਾਲ ਜਬਰ ਜਨਾਹ ਹੋਇਆ ਜਾਂ ਨਹੀਂ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੀ ਹੋ ਸਕੇਗੀ| ਪੁਲੀਸ ਵੱਲੋਂ ਮ੍ਰਿਤਕਾ ਦੀ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *