ਗਿੱਪੀ ਗਰੇਵਾਲ ਦੇ ਬੱਚੇ ਉਸ ਨੂੰ ਗਲਤ ਗਾਣੇ ਗਾਉਣ ਤੋਂ ਰੋਕਣ : ਪੰਡਿਤਰਾਓ ਧਰੇਨਵਰ


ਚੰਡੀਗੜ੍ਹ, 2 ਦਸੰਬਰ (ਸ.ਬ.) ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਪੰਡਿਤਰਾਓ ਧਰੇਨਵਰ ਨੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਉਰਫ ਰੁਪਿੰਦਰ ਸਿੰਘ ਗਰੇਵਾਲ ਦੇ ਪੁੱਤਰਾਂ ਓਂਕਾਰ ਸਿੰਘ, ਗੁਰਫਤਿਹ ਸਿੰਘ ਅਤੇ ਗੁਰਬਾਜ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਪਿਤਾ ਗਿੱਪੀ ਗਰੇਵਾਲ ਨੂੰ ਹਥਿਆਰੀ, ਸ਼ਰਾਬ, ਅਸ਼ਲੀਲ ਗਾਣੇ ਗਾਉਣ ਤੋਂ ਰੋਕਣ| 
ਆਪਣੈ ਪੱਤਰ ਵਿੱਚ ਪੰਡਿਤਰਾਓ ਧਰੇਨਵਰ ਨੇ ਕਿਹਾ ਹੈ ਰੁਪਿੰਦਰ ਸਿੰਘ  ਗਰੇਵਾਲ ਉਰਫ ਗਿੱਪੀ ਗਰੇਵਾਲ  ਨੇ ਕਈ ਵਧੀਆ ਸਭਿਆਚਾਰਕ ਗਾਣੇ ਗਾਉਣ ਦੇ ਨਾਲ਼-ਨਾਲ਼ ਅਰਦਾਸ ਫਿਲਮ ਦੇ ਵਿੱਚ ਵੀ ਵਧੀਆ ਕੰਮ ਕੀਤਾ ਹੈ ਪਰ  ਗਿੱਪੀ  ਗਰੇਵਾਲ  ਨੇ ਕਈ ਗਲਤ ਗਾਣੇ ਵੀ ਗਾਏ ਹਨ ਜਿੰਨ੍ਹਾਂ ਵਿੱਚ ਹਥਿਆਰਾਂ ਅਤੇ ਸ਼ਰਾਬ ਦਾ ਬੇਲੋੜਾ ਗੁਣਗਾਨ ਕੀਤਾ ਗਿਆ ਹੈ| 
ਉਹਨਾਂ ਲਿਖਿਆ ਹੈ ਕਿ ਗਿੱਪੀ ਗਰੇਵਾਲ  ਨੇ ਹੁਣ ਫੇਰ ਇੱਕ ਨਵਾਂ ਗਾਣਾ ”ਵੈਲਪੁਣਾ”  ਰਿਲੀਜ ਕੀਤਾ ਹੈ, ਜਿਸ ਵਿਚ ਸ਼ਰਾਬ ਅਤੇ ਹਥਿਆਰਾਂ ਦੀ ਵਡਿਆਈ ਕਰਦੇ ਹੋਏ ਹਥਿਆਰਾਂ ਦੀ ਇਕ ਪੂਰੀ ਮਾਰਕੀਟ ਵਿਖਾਈ ਗਈ ਹੈ| ਇੰਨਾ ਹੀ ਨਹੀਂ, ਇਸ ਗਾਣੇ ਵਿੱਚ ਪੁਲੀਸ ਨੂੰ ਵੀ ਗਲਤ ਤਰੀਕੇ ਨਾਲ         ਪੇਸ਼ ਕੀਤਾ ਗਿਆ ਹੈ| 
ਪੱਤਰ ਵਿੱਚ ਉਹਨਾਂ ਗਿਪੀ             ਗਰੇਵਾਲ ਦੇ ਬੱਚਿਆਂ ਨੂ ੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿਤਾ ਗਿੱਪੀ ਗਰੇਵਾਲ  ਨੂੰ ਇਹ ਸਵਾਲ ਜਰੂਰ ਪੁੱਛਣ|  ਕੁਰਾਹੇ ਪਾਉਣ ਵਾਲ਼ੇ ਗਾਣਿਆਂ ਦੇ ਖਿਲਾਫ਼ ਸੁਆਲ ਪੁੱਛਣਾ ਹਰ ਇਕ ਬੱਚੇ ਦਾ ਹੱਕ ਹੈ ਕਿਉਂ ਕਿ ਆਖਰਕਾਰ ਗਲ਼ਤ ਗਾਣਿਆਂ ਦਾ ਅਸਰ ਤਾਂ ਉਹਨਾਂ ਤੇ ਹੀ ਹੋਣਾ ਹੈ|
ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਗਾਣੇ ਦੇ ਖਿਲਾਫ਼  ਪੰਜਾਬ ਦੇ ਡੀਜੀਪੀ, ਆਬਕਾਰੀ ਮਹਿਕਮਾ ਅਤੇ ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਇਸ ਗਾਣੇ ਨੂੰ ਗਾਉਣ ਵਾਲੇ ਅਤੇ ਇਸਦੇ ਪ੍ਰੋਡਿਊਸਰ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ|

Leave a Reply

Your email address will not be published. Required fields are marked *