ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਨ ਲਈ ਜਾਗਰੂਕ ਕੀਤਾ

ਐਸ.ਏ.ਐਸ ਨਗਰ, 17 ਸਤੰਬਰ (ਸ.ਬ.) ਨਗਰ ਨਿਗਮ ਵੱਲੋਂ ਸਵੱਛ ਭਾਰਤ ਸਰਵੇਖਣ ਸਾਲ 2020-21 ਦੇ ਤਹਿਤ ਸਫਾਈ ਅਭਿਆਨ ਨੂੰ ਮੁੱਖ ਰੱਖਦਿਆ ਸਥਾਨਕ ਫੇਜ਼ 3ਬੀ2 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਨੂੰ ਗਿੱਲਾ ਅਤੇ ਸੁੱਕਾ ਕੁੜਾ ਵੱਖ-ਵੱਖ ਇਕੱਤਰ ਕਰਕੇ ਵੇਸਟ ਕੁਲੈਕਟਰ ਨੂੰ  ਦੇਣ ਸਬੰਧੀ ਜਾਗਰੂਕ ਕੀਤਾ ਗਿਆ| ਇਸ ਮੌਕੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|  
ਇਸ ਮੌਕੇ ਨਗਰ ਨਿਗਮ ਦੇ ਅਸੀਸਟੇਂਟ ਕਮਿਸ਼ਨਰ ਸ੍ਰ. ਸੁਰਜੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਮੁੜ ਤੋਂ ਸਵੱਛ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਪਲਾਸਟਿਕ ਵਾਤਾਵਰਨ ਨੂੰ ਖਰਾਬ ਕਰ ਰਹੀ ਹੈ| ਪਲਾਸਟਿਕ ਦੇ ਲਿਫਾਫਿਆਂ ਕਾਰਨ ਸ਼ਹਿਰ ਦਾ ਸੀਵਰ ਜਾਮ ਹੋ ਜਾਂਦਾ ਹੈ ਅਤੇ ਇਹ ਲਿਫਾਫੇ ਪਸ਼ੂਆਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ| ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਨੂੰ ਤਿਆਗ ਕੇ ਜੂਟ ਬੈਗ ਜਾਂ ਕੱਪੜੇ ਤੋਂ ਬਣੇ ਥੈਲਿਆਂ ਦਾ ਇਸਤੇਮਾਲ ਕੀਤਾ ਜਾਵੇ| ਇਸਦੇ ਨਾਲ ਹੀ ਉਹਨਾਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਗਿੱਲਾ ਸੁੱਕਾ ਕੂੜਾ ਵੱਖ-ਵੱਖ ਰੱਖਣ ਲਈ ਕਿਹਾ ਅਤੇ ਇਸਦੇ ਨਾਲ ਹੀ ਸਭ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕਿਸੇ ਤਰ੍ਹਾਂ ਦੀ ਗੰਦਗੀ ਨਾ ਫੈਲਣ ਦੇਣ| 
ਇਸ ਜਾਗਰੁਕਤਾ ਮੁਹਿੰਮ ਵਿੱਚ ਚੀਫ ਸੈਨੇਟਰੀ ਇੰਸਪੈਕਟਰ ਆਰ.ਪੀ. ਸਿੰਘ, ਹਰਮਿੰਦਰ ਸਿੰਘ, ਰਣਜੀਤ ਸਿੰਘ ਸੈਨੇਟਰੀ ਸੁਪਰਵਾਇਜਰ, ਸ੍ਰੀਮਤੀ ਵੰਦਨਾ ਸੁਖੇਜਾ              ਕੁਆਰਡੀਨੇਟਰ ਸਵੱਛ ਭਾਰਤ ਮਿਸ਼ਨ, ਟ੍ਰੇਡਰਜ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਦਿਲਾਵਰ ਸਿੰਘ ਤੋਂ ਇਲਾਵਾ ਹੋਰ ਦੁਕਾਨਦਾਰ ਕੁਲਦੀਪ ਸਿੰਘ ਕਟਾਣੀ, ਅਕਬਿੰਦਰ ਸਿੰਘ ਗੋਸਲ, ਰਾਜੀਵ ਭਾਟੀਆ, ਅਮਰੀਕ ਸਿੰਘ ਸਾਜਨ, ਜਤਿੰਦਰ ਪਾਲ ਸਿੰਘ ਢੀਂਗਰਾ, ਨਵਦੀਪ ਬਾਂਸਲ, ਸੁਸ਼ੀਲ ਵਰਮਾ, ਸੰਜੈ ਸ਼ਰਮਾ ਅਤੇ ਹੋਰ ਨੁਮਾਇੰਦੇ ਹਾਜਿਰ ਸਨ| 

Leave a Reply

Your email address will not be published. Required fields are marked *