ਗੀਗੇਮਾਜਰਾ ਦੇ ਵਸਨੀਕਾਂ ਨੇ ਕੀਤੀ ਪਿੰਡ ਦੀ ਸਫਾਈ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਸਾਬਕਾ ਫੌਜੀ ਮੱਖਣ ਸਿੰਘ ਦੀ ਅਗਵਾਈ ਵਿੱਚ ਪਿੰਡ ਗੀਗੇਮਾਜਰਾ ਦੇ ਵਸਨੀਕਾਂ ਨੇ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ| ਇਸ ਮੌਕੇ ਸਾਬਕਾ ਫੌਜੀ ਮੱਖਣ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਨਾਲ ਹੀ ਆਲੇ ਦੁਆਲੇ ਦੀ ਸਫਾਈ ਵੀ ਕਰਨੀ ਚਾਹੀਦੀ ਹੈ| ਪਿੰਡ ਦੀ ਸਫਾਈ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ|
ਇਸ ਮੌਕੇ ਕੁਲਵੰਤ ਸਿੰਘ, ਹਰਜੀਤ ਸਿੰਘ, ਹਰਜਿੰਦਰ ਸਿੰਘ ਗੋਲਡੀ, ਕੰਮਾ, ਪਰਵਿੰਦਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਤਰਨਦੀਪ ਸਿੰਘ, ਰਿੰਕੂ, ਬਿੰਦਰ, ਪਿੰਕੂ, ਸਾਧੂ ਸਿੰਘ , ਬਿਕਰਮਜੀਤ ਸਿੰਘ ਨੇ ਵੀ ਪਿੰਡ ਦੀ ਸਫਾਈ ਕਰਨ ਵਿੱਚ ਆਪਣਾ ਯੋਗਦਾਨ ਪਾਇਆ|

Leave a Reply

Your email address will not be published. Required fields are marked *