ਗੀਗੇਮਾਜਰਾ ਸਹਿਕਾਰੀ ਸਭਾ ਵਿਖੇ ਬੀ ਐਮ ਸੀ ਲਗਾਇਆ

ਐਸ.ਏ.ਐਸ.ਨਗਰ, 2 ਜਨਵਰੀ (ਸ.ਬ.) ਨਵੇਂ ਸਾਲ ਦੇ ਸੁਭ ਅਵਸਰ ਤੇ ਦੀ ਗੀਗੇ ਮਾਜਰਾ  ਦੁੱਧ ਉਤਪਾਦਕ ਸਹਿਕਾਰੀ ਸਭਾ ਵਿੱਚ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਬੀ.ਐਮ.ਸੀ. ਲਗਵਾਇਆ ਗਿਆ, ਜਿਸ ਦਾ ਉਦਘਾਟਨ ਡਾਇਰੈਕਟਰ ਭਗਵੰਤ ਸਿੰਘ ਗੀਗੇ ਮਾਜਰਾ ਵੱਲੋਂ ਕੀਤਾ ਗਿਆ| ਇਸ  ਮੌਕੇ ਉਹਨਾਂ ਕਿਹਾ ਕਿ ਇਸ ਦੇ ਨਾਲ ਸਭਾ ਦੇ ਕਾਰਜਖੇਤਰ ਵਿੱਚ ਵਾਧਾ ਹੋਵੇਗਾ  ਉਥੇ ਦੁੱਧ ਉਤਪਾਦਕਾਂ ਨੂੰ ਵੇਰਕਾ ਮਿਲਕ ਪਲਾਂਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਸਭ ਤੋਂ ਵੱਧ ਲਾਭ ਮਿਲੇਗਾ, ਦੁੱਧ ਦੀ ਕੁਆਲਟੀ ਵਿੱਚ ਵੀ ਸੁਧਾਰ ਹੋਵੇਗਾ| ਦੁੱਧ ਉਤਪਾਦਕਾਂ ਦੇ ਨਾਲ-ਨਾਲ ਖਪਤਕਾਰਾਂ ਨੁੰ ਵੀ ਲਾਭ ਹੋਵੇਗਾ  ਇਹਨਾਂ  ਸਹੂਲਤਾਂ ਨੁੰ ਮੁਹਈਆਂ ਕਰਵਾਉਣ ਲਈ ਮਿਲਕਫੈਡ ਵੱਲੋਂ ਅਤੇ ਮਿਲਕ ਪਲਾਂਟ ਮੁਹਾਲੀ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ ਇਸ ਨਾਲ ਹੀ ਦੁੱਧ ਉਤਪਾਦਕਾਂ ਦਾ ਵੱਧ ਮੁਨਾਫਾ ਕਮਾ ਕੇ ਆਪਣੇ ਜੀਵਨ ਪੱਧਰ ਨੂੰ  ਉੱਚਾ ਚੁੱਕਣ ਵਿੱਚ ਵੀ ਸਹਿਯੋਗ ਮਿਲਦਾ ਹੈ ਇਸ ਮੌਕੇ ਡਿਪਟੀ ਮੈਨੈਜਰ ਮਿਲਕ ਪਲਾਂਟ ਮੁਹਾਲੀ ਵੱਲੋਂ ਮਿਲਕ ਪਲਾਂਟ ਮੁਹਾਲੀ ਵੱਲੋ. ਅਤੇ ਬੀ.ਐਮ.ਸੀ. ਦੇ ਫਾਇਦੇ ਬਾਰੇ ਦੁੱਧ ਉਤਪਾਦਕਾਂ ਨੂੰ ਜਾਗਰੂਕ ਕੀਤਾ ਗਿਆ| ਏਰੀਆ ਅਫਸਰ ਇੰਦਰਜੀਤ ਸਿੰਘ, ਐਮ.ਪੀ.ਏ, ਮਨਦੀਪ ਸਿੰਘ, ਗੁਰਤੇਜ ਸਿੰਘ ਦੀ ਪ੍ਰਧਾਨ ਪਰਮਜੀਤ ਕੌਰ, ਸਰਪੰਚ ਚਰਨਜੀਤ ਕੌਰ ,ਬਹਾਦਰ ਸਿੰਘ ਦੀਦਾਰ ਸਿੰਘ, ਜਿੰਦਰ ਸਿੰਘ ਦੇਲਪੁਰ, ਨਵੀਨ ਕੁਮਾਰ ਝੰਜੇੜੀ ਅਤੇ ਸਮੂਹ ਪਿੰਡ ਦੇ ਦੁੱਧ ਉਤਪਾਦਕ ਅਤੇ ਪਿੰਡ ਨਿਵਾਸੀ ਹਾਜ਼ਰ ਸਨ ਅਤੇ ਸਭਾ ਦੇ ਸਕੱਤਰ ਵੱਲੋਂ ਆਏ ਹੋਏ ਦੁੱਧ ਉਤਪਾਦਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *