ਗੀਤਕਾਰ ਅਤੇ ਸ਼ਿਲਪਕਾਰ ਬਲਵੰਤ ਮੁਸਾਫਿਰ ਨੂੰ ਸਦਮਾ, ਪੁੱਤਰ ਦਾ ਦੇਹਾਂਤ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਦੇ ਅਹੁਦੇਦਾਰ, ਗੀਤਕਾਰ ਅਤੇ ਸ਼ਿਲਪਕਾਰ ਸ੍ਰ.ਬਲਵੰਤ ਸਿੰਘ ਮੁਸਾਫਰ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ, ਜਦੋਂ ਉਹਨਾਂ ਦੇ ਪੁੱਤਰ ਸਰਬਜੀਤ ਸਿੰਘ ਪ੍ਰਿੰਸ (49) ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਸਰਬਜੀਤ ਸਿੰਘ ਪ੍ਰਿੰਸ 23 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਫੇਜ਼ 1 ਮੁਹਾਲੀ ਵਿਖੇ ਗੁਰਦੁਆਰਾ ਸਾਹਿਬ ਵਿਚ ਗੁੰਬਦ ਸਜਾ ਰਹੇ ਸਨ ਕਿ ਅਚਾਨਕ ਪੈਰ ਸਲਿੱਪ ਹੋਣ ਨਾਲ 45 ਫੁੱਟ ਦੀ ਉਚਾਈ ਤੋਂ ਹੇਠਾਂ ਫਰਸ਼ ਉੱਪਰ ਡਿੱਗ ਪਏ| ਉਸੇ ਵਕਤ ਹੀ ਉਹਨਾਂ ਨੂੰ ਪੀ ਜੀ ਆਈ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ| ਉਹਨਾਂ ਦੱਸਿਆ ਕਿ ਸ੍ਰ. ਸਰਬਜੀਤ ਸਿੰਘ ਪ੍ਰਿੰਸ ਨਮਿਤ ਅੰਤਿਮ ਅਰਦਾਸ 2 ਦਸੰਬਰ ਨੂੰ ਗੁਰਦੁਆਰਾ ਰਾਮਗੜ੍ਹੀਆ ਫੇਜ 3 ਬੀ 1 ਵਿਖੇ ਦੁਪਹਿਰ 12.30 ਤੋਂ 1.30 ਦੇ ਦਰਮਿਆਨ ਹੋਵੇਗੀ|

Leave a Reply

Your email address will not be published. Required fields are marked *